November 2, 2026 7:59 pm

ਝੋਨੇ ਦਾ ਝਾੜ ਘਟਣ ਨਾਲ ਕਿਸਾਨਾਂ ਨੂੰ ਭਾਰੀ ਰਗੜਾਂ ਸਰਕਾਰ ਕੁੱਝ ਬਾਂਹ ਫੜੇ-ਕੁੱਲ ਹਿੰਦਕਿਸਾਨ ਸਭਾ।

 

Thank you for reading this post, don't forget to subscribe!

ਮਹਿਤਪੁਰ 24 ਅਗਸਤ (ਪੱਤਰਕਾਰ ਦਲਵੀਰ ਸਿੰਘ ਕੂਨਰ) ਜਿੱਥੇ ਪੰਜਾਬ ਦੇ ਦਰਿਆਵਾਂ ਨੇੜਲੇ ਲੋਕਾਂ ਫ਼ਸਲਾਂ ਤੇ ਘਰ ਤਬਾਹ ਹੋਣ ਨਾਲ ਬਹੁਤ ਵੱਡੀ ਮਾਰ ਪਈ ਹੈ ਉੱਥੇ ਬਚੇ ਇਲਾਕਿਆਂ ਵਿੱਚ ਝੋਨੇ ਦਾ ਝਾੜ ਵੀ ਬਹੁਤ ਘੱਟ ਨਿਕਲਿਆ ਹੈ।ਲੱਗ ਭੱਗ ਪੰਜ ਸੱਤ ਕੁਇੰਟਲ ਪ੍ਰਤੀ ਏਕੜ। ਅਜਿਹੇ ਹਾਲਾਤਾਂ ਵਿੱਚ ਸਰਕਾਰ ਨੂੰ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਪ੍ਰੈਸ ਨੂੰਆ ਇਹ ਬਿਆਨ ਜਾਰੀ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਸੰਦੀਪ ਅਰੋੜਾ, ਜ਼ਿਲ੍ਹਾ ਸਕੱਤਰ ਦਿਲਬਾਗ ਸਿੰਘ ਚੰਦੀ ਨੇ ਕਿਹਾ ਕਿ ਅਜਿਹੇ ਮਾੜੇ ਹਲਾਤ ਵਿੱਚ ਆਮ ਕਿਸਾਨ ਹੋਰ ਕਰਜ਼ੇ ਦੇ ਬੋਝ ਥੱਲੇ ਆ ਜਾਂਦਾ ਹੈ। ਇਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਘਾਟੇ ਦੀ ਪੂਰਤੀ ਲਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਬਿਨਾਂ ਵਿਆਜ ਲੋੜੀਦਾ ਕਰਜ਼ਾ ਦਿੱਤਾ ਜਾਵੇ।

ਉਹਨਾਂ ਇਹ ਵੀ ਯਾਦ ਕਰਾਇਆ ਕਿ ਦੂਜੇ ਪਾਸੇ ਬਹੁਤ ਥਾਵਾਂ ਤੇ ਵੱਧ ਸਿੱਲ ਦੇ ਬਹਾਨੇ ਤੇ ਵੀ ਕਿਸਾਨਾਂ ਨੂੰ ਕਾਫੀ ਰਗੜਾ ਮੰਡੀਆਂ ਵਿੱਚ ਲੱਗਾ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਸੰਯੁਕਤ ਕਿਸਾਨਾ ਮੋਰਚੇ ਦੀ ਸਲਾਹ ਨਾਲ ਯੋਗ ਖੇਤੀ ਨੀਤੀ ਬਣਾਵੇ ਤਾਂ ਕਿ ਅਜਿਹੇ ਮਾੜੇ ਹਲਾਤ ਵਿੱਚ ਘਾਟੇ ਦੀ ਪੂਰਤੀ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਸਿੱਧੂ, ਬਲਵੀਰ ਸਿੰਘ, ਸੁਖਚੈਨ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ ਵੀ ਹਾਜ਼ਰ ਸਨ।

ਜਾਰੀ ਕਰਤਾ

ਸੰਦੀਪ ਅਰੋੜਾ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ।

और पढ़ें

Cricket Live Score

Corona Virus

Rashifal

और पढ़ें