ਪੀੜਤ ਪਰਿਵਾਰ ਨੂੰ ਬਣਦਾ ਇਨਸਾਫ ਦਿੱਤਾ ਜਾਵੇ-ਪਿੰਡ ਵਾਸੀ।
ਨਕੋਦਰ ਤੋਂ ਜਗਰਾਉਂ ਰੋਡ ਦੀ ਖ਼ਸਤਾ ਹਾਲਤ ਤੇ ਭਿਆਨਕ ਹਾਦਸੇ ਲਈ ਪੰਜਾਬ ਸਰਕਾਰ ਦੋਸ਼ੀ-ਬੀਕੇਯੂ ਪੰਜਾਬ।
ਮਹਿਤਪੁਰ,11 ਅਕਤੂਬਰ (ਦਲਵੀਰ ਸਿੰਘ ਕੂਨਰ) ਮਹਿਤਪੁਰ ਨਜ਼ਦੀਕ ਪਿੰਡ ਸੰਗੋਵਾਲ ਵਿਖੇ ਓਵਰ ਲੋਡ ਟਰੱਕ ਥੱਲੇ ਆਉਣ ਨਾਲ ਇਕ ਨੌਜਵਾਨ ਲੜਕੀ ਦੀ ਮੌਤ ਹੋ ਗਈ। ਤਕਰੀਬਨ 4:30ਵਜੇ ਮਹਿਤਪੁਰ ਵੱਲੋਂ ਇਕ ਓਵਰ ਲੋਡ ਟਰੱਕ ਜਗਰਾਉਂ ਜਾ ਰਿਹਾ ਸੀ ਕੀ ਪਿੰਡ ਸੰਗੋਵਾਲ ਦੇ ਵਸਨੀਕ ਮਿਰਤਕਾਂ ਦੇ ਚਾਚਾ ਚਾਚੀ ਅਤੇ ਖੁਦ ਮਿਰਤਕਾਂ ਲਕੜੀ ਜੋ ਕਿ ਦੁਕਾਨ ਤੋਂ ਸਮਾਨ ਲੈਣ ਲਈ ਪੈਦਲ ਰੋਡ ਨੂੰ ਪਾਰ ਕਰ ਰਹੇ ਸਨ ਕਿ ਓਵਰ ਲੋਡ ਮਹਿਤਪੁਰ ਵੱਲੋਂ ਆਇਆ ਟਰੱਕ ਜਿਸ ਨੂੰ ਰਾਮ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਇਨ੍ਹਾਂ ਤੇ ਆਣ ਚੜਿਆ ਜਿਸ ਨਾਲ ਮਿਰਤਕ ਦੇ ਚਾਚਾ,ਚਾਚੀ ਵਾਲ ਵਾਲ ਬਚ ਗਏ ਜਦੋਂ ਕਿ ਖੁਦ ਦੇ ਲੜਕੀ ਜਿਸ ਦੀ ਉਮਰ 15 ਤੋਂ 16 ਸਾਲ ਕਰੀਬ ਦੱਸੀ ਜਾ ਰਹੀ ਹੈ ਟਰੱਕ ਹੇਠਾਂ ਆਉਣ ਕਾਰਨ ਬੁਰੀ ਤਰ੍ਹਾਂ ਕੁਚਲੀ ਗਈ ਜਿਸ ਦੀ ਮੌਕੇ ਤੇ ਮੌਤ ਹੋ ਗਈ। ਇਸ ਮੌਕੇ ਤੇ ਪੁੱਜੇ ਮਹਿਤਪੁਰ ਦੇ ਥਾਣਾ ਮੁਖੀ ਬਲਵੀਰ ਸਿੰਘ ਨੇ ਪ੍ਰੈਸ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਕ ਨੰਬਰ ਪੀ ਬੀ 02ਬੀ ਵੀ8387 ਉਨਾਂ ਨੇ ਕਬਜ਼ੇ ਵਿਚ ਲੈ ਲਿਆ ਹੈ। ਅਤੇ ਇਸ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਡਰਾਈਵਰ ਦਾ ਮਲਾਜ ਕਰਵਾਇਆ ਜਾ ਰਿਹਾ ਹੈ ਜੇਕਰ ਨਸ਼ਾ ਆਦਿ, ਲਾਇਸੈਂਸ, ਅਤੇ ਟਰੱਕ ਦੇ ਕਾਗਜ਼ਾਤ ਦੇਖੇ ਜਾ ਰਹੇ ਮਿਰਤਕ ਦੇ ਪਰਿਵਾਰ ਦੇ ਬਿਆਨ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹਾਜ਼ਰ ਮਨਿੰਦਰ ਸਿੰਘ ਖਿੰਡਾਂ ਲਖਵਿੰਦਰ ਸਿੰਘ ਬਲਾਕ ਪ੍ਰਧਾਨ, ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ। ਇਸ ਮੌਕੇ ਤੇ ਹਾਜ਼ਰ ਬੀਕੇਯੂ ਪੰਜਾਬ ਦੇ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਨੇ ਇਸ ਘਟਨਾ ਲਈ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਇਆ ਉਨਾਂ ਨੇ ਕਿਹਾ ਕਿ ਨਕੋਦਰ ਤੋਂ ਜੁਗਰਾਓ ਰੋਡ ਦੀ ਹਾਲਾਤ ਬਹੁਤ ਖ਼ਸਤਾ ਹੋ ਚੁੱਕੀ ਹੈ ਸਾਰੀ ਸੜਕ ਨੇ ਖੱਡਿਆ ਦਾ ਰੂਪ ਧਾਰਨ ਕੀਤਾ ਹੋਇਆ ਹੈ ਪ੍ਰਸ਼ਾਸਨ ਤੇ ਕੰਨ ਜੂੰ ਨਹੀਂ ਸਰਕਦੀ ਆਏ ਦਿਨ ਕੀਮਤੀ ਮਨੁੱਖੀ ਜਾਨਾਂ ਭੰਗ ਦੇ ਭਾੜੇ ਅਜ਼ਾਈ ਜਾ ਰਹੀਆਂ ਹਨ। ਇਸ ਲਈ ਇਸ ਰੋਡ ਤੇ ਹੋਣ ਵਾਲੇ ਹਰ ਹਾਦਸੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।ਦੇਰ ਸ਼ਾਮ ਤੱਕ ਲੱਗੇ ਜਾਮ ਤੋਂ ਬਾਅਦ ਮਿਰਤਕਾਂ ਦੇ ਪੋਸਟਮਾਰਟਮ ਲਈ ਦੇਹ ਨੂੰ ਨਕੋਦਰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਇਸ ਘਟਣਾ ਦੀ ਖ਼ਬਰ ਫੈਲਦਿਆਂ ਇਲਾਕੇ ਵਿੱਚ ਮਾਤਮ ਦਾ ਮਾਹੌਲ ਛਾ ਗਿਆ।











