November 2, 2026 8:50 pm

ਜਾਗਾਂਗੇ ਜਗਾਵਾਂਗੇ-ਵਾਤਾਵਰਣ ਬਚਾਵਾਂਗੇ’ ਦੇ ਗੂੰਜ਼ੇ ਨਾਹਰੇ!* *ਵਾਤਾਵਰਣ ਦੇ ਪ੍ਰਦੂਸ਼ਣ ਦੇ ਪੈਮਾਨੇ ਦਾ ਵਧਣਾ ਮਨੁੱਖੀ ਸਿਹਤ ਲਈ ਗੰਭੀਰ ਖਤਰਾ : ਪਿ੍ੰ. ਰੂਪ ਲਾਲ

 

Thank you for reading this post, don't forget to subscribe!

ਦਾ ਆਕਸਫੋਰਡ ਸਕੂਲ ਵਿਖੇ ਵਾਤਾਵਰਣ ਦੀ ਸੰਭਾਲ ਲਈ ਕਰਾਇਆ ਸੈਮੀਨਾਰ!*

 

ਕੋਟਕਪੂਰਾ, 26 ਫਰਵਰੀ ( ) :- ਜੇਕਰ ਵਰਤਮਾਨ ਸਮੇਂ ਵਿੱਚ ਹਰ ਨਾਗਰਿਕ ਚਾਹੁੰਦਾ ਹੈ ਕਿ ਨਵੀਂ ਪੀੜ੍ਹੀ ਤੰਦਰੁਸਤ ਪੈਦਾ ਹੋਵੇ ਅਰਥਾਤ ਬਿਮਾਰੀਆਂ ਤੋਂ ਰਹਿਤ, ਤਾਂ ਸਾਨੂੰ ਵਾਤਾਵਰਣ ਦੀ ਸੰਭਾਲ ਯਕੀਨੀ ਬਣਾਉਣੀ ਪਵੇਗੀ। ‘ਦਾ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈਕਾ’ ਵਿਖੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਟਕਪੂਰਾ ਗਰੁੱਪ ਆਫ ਫੈਮਿਲੀਜ ਕੈਨੇਡਾ ਦੇ ਸਹਿਯੋਗ ਨਾਲ ਵਾਤਾਵਰਣ ਦੀ ਸੰਭਾਲ ਸਬੰਧੀ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਮੌਕੇ ਮੁੱਖ ਵਕਤਾ ਵਜੋਂ ਪੁੱਜੇ ਸੁਸਾਇਟੀ ਦੇ ਪ੍ਰੈਸ ਸਕੱਤਰ ਤੇ ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੱਜ ਬਿਮਾਰੀਆਂ ਤੋਂ ਗ੍ਰਸਤ ਬੱਚਿਆਂ ਦੀ ਪੈਦਾਵਾਰ ਚਿੰਤਾ ਅਤੇ ਫਿਕਰਮੰਦੀ ਦਾ ਸੰਕੇਤ ਹੈ। ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਉਚੇਚੇ ਤੌਰ ’ਤੇ ਪੁੱਜੇ ਸ੍ਰ. ਗੁਰਮੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਏ ਜਾਗਰੂਕਤਾ ਸੈਮੀਨਾਰ ਦੌਰਾਨ ਐਨ.ਆਰ.ਆਈ. ਅਮਰਜੀਤ ਸਿੰਘ ਬਰਾੜ ਯੂ.ਐੱਸ.ਏ. ਨੇ ਬਤੌਰ ਮੁੱਖ ਮਹਿਮਾਨ, ਜਦਕਿ ਸੁਖਵੀਰ ਸਿੰਘ ਬਰਾੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਪਾਣੀ ਦੀ ਬੱਚਤ, ਮੀਂਹ ਦੇ ਪਾਣੀ ਦੀ ਸੰਭਾਲ, ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ, ਬੂਟਿਆਂ/ਦਰੱਖਤਾਂ ਦੀ ਸੰਭਾਲ ਵਰਗੇ ਅਨੇਕਾਂ ਨੁਕਤਿਆਂ ਦੀ ਸਾਂਝ ਪਾਉਂਦਿਆਂ ਆਖਿਆ ਕਿ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦੇ ਉਪਰਾਲਿਆਂ ਵਿੱਚ ਯੋਗਦਾਨ ਪਾਉਣ ਲਈ ਵਾਤਾਵਰਣ ਦੀ ਸੰਭਾਲ ਬਹੁਤ ਜਰੂਰੀ ਹੈ। ਉਹਨਾ ਅੰਕੜਿਆਂ ਸਹਿਤ ਦਲੀਲ ਨਾਲ ਪਲੀਤ ਹੋ ਰਹੇ ਦਰਿਆਵਾਂ ਦੇ ਪਾਣੀ, ਧਰਤੀ ਹੇਠਲੇ ਪਲੀਤ ਅਤੇ ਡੂੰਘੇ ਹੋ ਰਹੇ ਪਾਣੀ, ਜੰਗਲਾਂ ਦੀ ਅੰਨੇਵਾਹ ਕਟਾਈ, ਹਵਾ ਦਾ ਪ੍ਰਦੂਸ਼ਣ, ਜਲਵਾਯੂ ਪਰਿਵਰਤਨ, ਰੇਹਾਂ ਅਤੇ ਸਪਰੇਆਂ, ਸ਼ੋਰ ਪ੍ਰਦੂਸ਼ਣ, ਏਅਰ ਕੁਆਲਟੀ ਇੰਡੈਕਸ, ਜਲਗਾਹਾਂ ਆਦਿ ਬਾਰੇ ਵਿਸਥਾਰ ਵਿੱਚ ਸਮਝਾਇਆ। ਬੱਚਿਆਂ ਨੇ ਜਿੰਦਗੀ ਵਿੱਚ ਪਟਾਕੇ ਨਾ ਚਲਾਉਣ ਅਤੇ ਬੂਟੇ ਲਾਉਣ ਦੇ ਨਾਲ ਨਾਲ ਵਾਤਾਵਰਣ ਦੀ ਸੰਭਾਲ ਸਬੰਧੀ ਪ੍ਰਣ ਵੀ ਕੀਤਾ। ਸਕੂਲ ਮੁਖੀ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁੱਖ ਵਕਤਾ ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਵਰਿੰਦਰਪਾਲ ਸਿੰਘ ਅਰਨੇਜਾ ਐਲਆਈਸੀ ਐਡਵਾਈਜਰ ਅਤੇ ਸਮਾਜਸੇਵੀ ਲਖਵੀਰ ਸਿੰਘ ਢਿੱਲੋਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਆਕਸਫੋਰਡ ਸਕੂਲ ਵੱਲੋਂ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਣ ਅਤੇ ਵਾਤਾਵਰਣ ਦੀ ਸੰਭਾਲ ਵਰਗੇ ਵਿਸ਼ਿਆਂ ਪ੍ਰਤੀ ਜਾਗਰੂਕ ਅਤੇ ਸਾਵਧਾਨ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਕੂਲ ਦੀ ਮੈਨੇਜਮੈਂਟ ਕਮੇਟੀ ਵਲੋਂ ਸ੍ਰ ਗੁਰਮੀਤ ਸਿੰਘ ਗਿੱਲ ਨੇ ਆਖਿਆ ਕਿ ਪਲੀਤ ਹੁੰਦੇ ਜਾ ਰਹੇ ਵਾਤਾਵਰਣ ਅਤੇ ਕੁਦਰਤੀ ਸਰੋਤਾਂ ਸਬੰਧੀ ਬੱਚਿਆਂ ਤੇ ਨੌਜਵਾਨਾ ਨੂੰ ਸਾਵਧਾਨ ਅਤੇ ਜਾਗਰੂਕ ਕਰਨ ਦੇ ਉਪਰਾਲੇ ਪ੍ਰਸੰਸਾਯੋਗ ਹਨ। ਬੱਚਿਆਂ ਨੇ ‘ਜਾਗਾਂਗੇ ਜਗਾਵਾਂਗੇ-ਵਾਤਾਵਰਣ ਬਚਾਵਾਂਗੇ’ ਦੇ ਅਕਾਸ਼ ਗੂੰਜ਼ਾਊ ਨਾਹਰੇ ਲਾ ਕੇ ਚੰਗੀ ਪਿਰਤ ਪਾਉਂਦਿਆਂ ਸ਼ਾਨਦਾਰ ਮਾਹੌਲ ਸਿਰਜ ਦਿੱਤਾ। ਅੰਤ ਵਿੱਚ ਸੁਸਾਇਟੀ ਵਲੋਂ ਬੱਚਿਆਂ ਨੂੰ ਜਾਗਰੂਕਤਾ ਵਾਲੀਆਂ ਕਾਪੀਆਂ ਵੀ ਵੰਡੀਆਂ ਗਈਆਂ।

और पढ़ें

Cricket Live Score

Corona Virus

Rashifal

और पढ़ें