Thank you for reading this post, don't forget to subscribe!
ਮਾਨਸਾ 23 ਅਕਤੂਬਰ (ਵਿਰੇੰਦਰਪਾਲ ਮੰਤਰੋ) ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਐਨ.ਐਸ.ਐਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਹਰਦੀਪ ਸਿੰਘ ਦੀ ਅਗਵਾਈ ਹੇਠ ਐਨ.ਐਸ.ਐਸ ਦੇ ਮਹੱਤਵ ਸਬੰਧੀ ਪ੍ਰੇਰਣਾਮਈ ਲੈਕਚਰ ਕਰਵਾਇਆ। ਪ੍ਰੋਗਰਾਮ ਦੇ ਮੁੱਖ ਵਕਤਾ ਨੈਸ਼ਨਲ ਯੂਥ ਐਵਾਰਡੀ ਅਤੇ ਸੇਵਾ ਮੁਕਤ ਸਹਾਇਕ ਡਾਇਰੈਕਟਰ (ਯੁਵਕ ਸੇਵਾਵਾਂ ਵਿਭਾਗ) ਜਗਜੀਤ ਸਿੰਘ ਚਾਹਲ ਨੇ ਵਿਦਿਆਰਥੀਆਂ ਨਾਲ ਆਪਣਾ ਜੀਵਨ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਉਸਨੇ ਵੀ ਆਮ ਵਿਦਿਆਰਥੀ ਵਾਂਗ ਆਪਣਾ ਜੀਵਨ ਸ਼ੁਰੂ ਕਰਕੇ ਆਪਣੇ ਅਧਿਆਪਕਾਂ ਦੇ ਦਿਸ਼ਾ—ਨਿਰਦੇਸ਼ ਹੇਠ ਐਨ.ਐਸ.ਐਸ ਵਿੱਚ ਕੰਮ ਕਰਕੇ ਬਹੁਤ ਤਜ਼ਰਬਾ ਹਾਸਲ ਕੀਤਾ ਹੈ।
ਸ੍ਰੀ ਚਾਹਲ ਨੇ ਕਿਹਾ ਕਿ ਵਿਦਿਆਰਥੀ ਊਰਜਾ ਭਰਪੂਰ ਹੁੰਦਾ ਹੈ, ਇਸ ਲਈ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਦੀ ਸਹੀ ਵਰਤੋਂ ਕਰਦੇ ਹੋਏ ਵੱਡੀਆਂ ਪ੍ਰਾਪਤੀਆਂ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਉਹ ਸਖ਼ਸ਼ੀਅਤਾਂ ਹਨ, ਜਿੰਨਾਂ ਦੀ ਯੋਗ ਰਹਿਨੁਮਾਈ ਹੇਠ ਵਿਦਿਆਰਥੀ ਜੀਵਨ ਵਿੱਚ ਬਹੁਤ ਕੁੱਝ ਪ੍ਰਾਪਤ ਕਰ ਸਕਦੇ ਹਨ।ਉਨ੍ਹਾਂ ਐਨ.ਐਸ.ਐਸ ਵਿੱਚ ਇੱਕ ਰੋਜ਼ਾ, ਸੱਤ ਰੋਜ਼ਾ ਕੈਂਪਾਂ, ਖੂਨਦਾਨ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਵਿਦਿਆਰਥੀ ਇਨ੍ਹਾਂ ਰਾਹੀਂ ਸਮਾਜ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ।
ਇਸੇ ਦੌਰਾਨ ਹਰਕੀਰਤ ਸਿੰਘ ਚਾਹਲ ਨੇ ਕਿਹਾ ਕਿ ਵਿਦਿਆਰਥੀਆਂ ਆਪਣੇ ਰੋਲ ਮਾਡਲ ਰੀਲਾਂ ਵਾਲੇ ਕਲਾਕਾਰ ਨਾ ਬਣਾਕੇ,ਸਗੋਂ ਸ਼ਹੀਦ ਭਗਤ ਸਿੰਘ ਵਰਗੇ ਨੌਜਵਾਨਾਂ ਨੂੰ ਬਣਾਉਣਾ ਚਾਹੀਦਾ ਹੈ, ਜਿੰਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਜਿੱਥੇ ਅਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਪਾਇਆ, ਉਥੇ ਉਚ ਪੱਧਰੀ ਸਾਹਿਤ ਨੂੰ ਪੜ੍ਹਕੇ ਸਮਾਜਿਕ ਵਰਤਾਰੇ ਨੂੰ ਸਮਝਿਆ ਅਤੇ ਆਪ ਕਿਤਾਬਾਂ ਲਿਖੀਆਂ।
ਕਾਲਜ ਪ੍ਰਿੰਸੀਪਲ ਡਾ. ਹਰਦੀਪ ਸਿੰਘ ਨੇ ਆਪਣੇ ਸਵਾਗਤੀ ਸੰਬੋਧਨ *ਚ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ—ਨਾਲ ਐਨ.ਐਸ.ਐਸ ਦਾ ਬਹੁਤ ਮਹੱਤਵ ਹੈ, ਵਿਦਿਆਰਥੀ ਐਨਐਸਐਸ ਰਾਹੀਂ ਜਿਥੇ ਕੌਮੀ ਭਾਵਨਾ ਨਾਲ ਜੁੜਦੇ ਹਨ, ਉਥੇ ਉਨ੍ਹਾਂ ਦੀ ਸਖ਼ਸ਼ੀਅਤ ਦਾ ਬਹੁਪੱਖੀ ਵਿਕਾਸ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਐਨਐਸਐਸ ਕੈਂਪਾਂ ਦੌਰਾਨ ਵਿਦਿਆਰਥੀ ਨਵੇਂ ਹੁਨਰ ਸਿੱਖਦੇ ਹਨ ਅਤੇ ਨਾਲ ਹੀ ਐਨਐਸਐਸ ਗਤੀ—ਵਿਧੀਆਂ ਰਾਹੀਂ ਪ੍ਰਾਪਤ ਸਰਟੀਫਿਕੇਟ ਉਨ੍ਹਾਂ ਦੀ ਜਿੰਦਗੀ ਵਿੱਚ ਕੰਮ ਆਉਂਦੇ ਹਨ।
ਇਸ ਮੌਕੇ ਡਾ. ਸੁਪਨਦੀਪ ਕੌਰ,ਪ੍ਰੋਗਰਾਮ ਅਫ਼ਸਰ ਡਾ. ਅਜਮੀਤ ਕੌਰ, ਪ੍ਰੋ. ਅੰਬੇਸ਼ ਭਾਰਦਵਾਜ, ਪ੍ਰੋ. ਲੋਕੇਸ਼ ਗਰਗ, ਪ੍ਰੋ. ਵਿਕੇਸ਼ ਬਾਂਸਲ, ਪ੍ਰੋ. ਸ਼ੈਰੀ, ਪ੍ਰੋ. ਬਲਜੀਤ ਸਿੰਘ, ਡਾ. ਸਿੰਪਲ ਬਾਂਸਲ,ਪ੍ਰੋ. ਬੇਅੰਤ ਕੌਰ ਆਦਿ ਨੇ ਵੀ ਸਮੂਲੀਅਤ ਕੀਤੀ।
ਐਨ.ਐਸ.ਐਸ ਵਿਭਾਗ ਵੱਲੋਂ ਐਨ.ਐਸ.ਐਸ ਦੇ ਮਹੱਤਵ ਸਬੰਧੀ ਪ੍ਰੇਰਣਾਮਈ ਲੈਕਚਰ ਕਰਵਾਇਆ।
ਮਾਨਸਾ 24 ਅਕਤੂਬਰ (ਵਿਰੇੰਦਰਪਾਲ ਮੰਤਰੋ) ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਐਨ.ਐਸ.ਐਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਹਰਦੀਪ ਸਿੰਘ ਦੀ ਅਗਵਾਈ ਹੇਠ ਐਨ.ਐਸ.ਐਸ ਦੇ ਮਹੱਤਵ ਸਬੰਧੀ ਪ੍ਰੇਰਣਾਮਈ ਲੈਕਚਰ ਕਰਵਾਇਆ। ਪ੍ਰੋਗਰਾਮ ਦੇ ਮੁੱਖ ਵਕਤਾ ਨੈਸ਼ਨਲ ਯੂਥ ਐਵਾਰਡੀ ਅਤੇ ਸੇਵਾ ਮੁਕਤ ਸਹਾਇਕ ਡਾਇਰੈਕਟਰ (ਯੁਵਕ ਸੇਵਾਵਾਂ ਵਿਭਾਗ) ਜਗਜੀਤ ਸਿੰਘ ਚਾਹਲ ਨੇ ਵਿਦਿਆਰਥੀਆਂ ਨਾਲ ਆਪਣਾ ਜੀਵਨ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਉਸਨੇ ਵੀ ਆਮ ਵਿਦਿਆਰਥੀ ਵਾਂਗ ਆਪਣਾ ਜੀਵਨ ਸ਼ੁਰੂ ਕਰਕੇ ਆਪਣੇ ਅਧਿਆਪਕਾਂ ਦੇ ਦਿਸ਼ਾ—ਨਿਰਦੇਸ਼ ਹੇਠ ਐਨ.ਐਸ.ਐਸ ਵਿੱਚ ਕੰਮ ਕਰਕੇ ਬਹੁਤ ਤਜ਼ਰਬਾ ਹਾਸਲ ਕੀਤਾ ਹੈ।











