November 2, 2026 8:06 pm

ਆਪ ਵਰਕਰਾਂ ਵੱਲੋਂ ਪਿੰਡ ਜਨਤਾ ਨਗਰ ਵਿੱਚ ਤਰਪਾਲਾਂ ਵੰਡੀਆਂ ।

 

Thank you for reading this post, don't forget to subscribe!

ਨੂਰਮਹਿਲ 6 ਸਤੰਬਰ (ਦਲਵੀਰ ਸਿੰਘ ਕੂਨਰ )ਪਿਛਲੇ ਦਿਨਾਂ ਤੋਂ ਇਲਾਕੇ ਵਿੱਚ ਹੋ ਰਹੀ ਭਾਰੀ ਬਰਸਾਤ ਨੇ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਬਰਸਾਤ ਕਾਰਨ ਇਲਾਕੇ ਵਿੱਚ ਜਿੱਥੇ ਨੀਵੀਆਂ ਜਮੀਨਾਂ ਵਿੱਚ ਪਾਣੀ ਖੜਨ ਨਾਲ ਫਸਲਾਂ ਦਾ ਨੁਕਸਾਨ ਹੋਇਆ ਹੈ । ਉੱਥੇ ਕਈ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਆਉਣ ਤੇ ਮਕਾਨਾਂ ਦੀਆਂ ਛੱਤਾਂ ਡਿੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਪੀੜਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਹਰ ਵਾਹ ਲਾਈ ਜਾ ਰਹੀ ਹੈ। ਇਸੇ ਘੜੀ ਤਹਿਤ ਹਲਕਾ ਨਕੋਦਰ ਬਲਾਕ ਨੂਰ ਮਹਿਲ ਦੇ ਪਿੰਡ ਜਨਤਾ ਨਗਰ ਵਿਖੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਕੁਦਰਤੀ ਆਫਤ ਤੋਂ ਪੀੜਿਤ ਪਰਿਵਾਰਾਂ ਨੂੰ ਤਰਪਾਲਾਂ ਵੰਡੀਆਂ ਗਈਆਂ। ਇਸ ਮੌਕੇ ਲੋਕਲ ਏਰੀਆ ਪ੍ਰਧਾਨ ਆਮ ਆਦਮੀ ਬਲਕਾਰ ਸਿੰਘ ,ਗੁਰਬਖਸ਼ ਕੌਰ ਸਰਪੰਚ, ਕਾਂਗਰਸ ਦੇ ਸਾਬਕਾ ਸਰਪੰਚ ਪ੍ਰਿਤਪਾਲ ਸਿੰਘ, ਹਰਜਿੰਦਰ ਸਿੰਘ ਜਿੰਦਾ ਪੰਚ, ਬੇਬੀ ਪੰਚ, ਨਿਰਮਲ ਪੰਚ ,ਮਹਿੰਦਰ ਸਿੰਘ ਟੁੱਟ ਪੰਚ, ਹਰਨੇਕ ਸਿੰਘ ਲੰਬੜਦਾਰ ਆਦਿ ਆਗੂ ਹਾਜਰ ਸਨ ।

और पढ़ें

Cricket Live Score

Corona Virus

Rashifal

और पढ़ें