ਰਿਪੋਰਟਰ ਰਜਿੰਦਰ ਕੁਮਾਰ ਕੈਮਰਾਮੈਨ ਅਸ਼ੋਕ ਕੁਮਾਰ ਦੂਆ
Thank you for reading this post, don't forget to subscribe!ਅੱਜ ਨਗਰ ਕੌਂਸਲ ਕੋਟਕਪੂਰਾ ਵਿਖੇ ਲਾਜਪਤ ਨਗਰ ਦੀ ਅਗਰਵਾਲ ਧਰਮਸ਼ਾਲਾ ਵਿੱਚ ਤੀਆ ਦਾ ਪ੍ਰੋਗਰਾਮ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿਚ ਜਿਲਾ ਸਕੱਤਰ ਮੈਡਮ ਜੋਤੀ ਜੀ, ਕਾਂਗਰਸ ਆਗੂ ਅਜੈਪਾਲ ਸੰਧੂ, ਪੰਜਾਬੀ ਗਾਇਕ ਚੰਦਰ ਬਰਾੜ ਜੀ ਵੱਲੋ ਸ਼ਿਰਕਤ ਕੀਤੀ ਗਈ। ਨਗਰ ਕੌਂਸਲ ਕੋਟਕਪੂਰਾ ਦੇ ਕਾਰਜ ਸਾਧਕ ਅਫਸਰ ਸ੍ਰੀ ਅੰਮ੍ਰਿਤ ਲਾਲ ਜੀ ਅਤੇ ਸੀ ਐਫ਼ ਸੰਦੀਪ ਕੌਰ, ਸੁਪਰਵਾਈਜਰ ਕੈਪਟਨ ਲਖਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਜੈਵਿਕ ਖਾਦ ਦੀ ਪ੍ਰਦਰਸ਼ਨੀ ਲਗਾਈ ਗਈ। ਕੋਟਕਪੂਰਾ ਵਾਸੀਆ ਨੂੰ ਗਿਲਾ ਅਤੇ ਸੁਕਾ ਕੂੜਾ ਅਲੱਗ ਅਲੱਗ ਕਰਕੇ ਵੇਸਟ ਕੁਲੈਕਟਰ ਨੂੰ ਦੇਣ ਅਤੇ ਸ਼ਹਿਰ ਵਿਚ ਸਾਫ਼ ਸਫਾਈ ਰੱਖਣ , ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ ਸਵੱਛ ਭਾਰਤ ਦੀ ਟੀਮ ਵੱਲੋ ਜੈਵਿਕ ਖਾਦ ਵੇਚੀ ਗਈ।। ਜਿਲਾ ਸਕੱਤਰ ਮੈਡਮ ਜੋਤੀ ਜੀ ਵੱਲੋ ਸਵੱਛ ਭਾਰਤ ਦੀ ਸਾਰੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Views: 131











