Thank you for reading this post, don't forget to subscribe!
ਸ਼ਹਿਰ..ਕੋਟਕਪੂਰਾ ।
ਜਿਲਾ ਰਿਪੋਰਟਰ ਰਜਿੰਦਰ ਕੁਮਾਰ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ
ਅੱਜ 15 ਅਗਸਤ ਅਜ਼ਾਦੀ ਦਿਵਸ ਦੇ ਮੌਕੇ ਮੁਖ ਮਹਿਮਾਨ ਤਹਿਸੀਲਦਾਰ ਰੁਪਿੰਦਰਪਾਲ ਸਿੰਘ ਬਲ ਜੀ ,ਅਫ਼ਸਰ ਸ੍ਰੀ ਮਨਿੰਦਰਪਾਲ ਸਿੰਘ ਜੀ ਦੀ ਅਗਵਾਈ ਵਿਚ ਸੈਨਟਰੀ ਇੰਸਪੈਕਟਰ ਪ੍ਰੇਮ ਚੰਦ ਜੀ,ਅਤੇ ਸੀ.ਐੱਫ ਸੰਦੀਪ ਕੌਰ ਜੀ ਅਤੇ ਕੈਪਟਨ ਲਖਵੀਰ ਸਿੰਘ ਜੀ ਦੀ ਦਿਸ਼ਾ-ਨਿਰਦੇਸ਼ ਹੇਠ ਅੱਜ SBS ਕਾਲਜ ਵਿਚ ਜੈਵਿਕ ਖਾਦ ਅਤੇ ਈ- ਵੇਸਟ ਸਟਾਲ ਲਗਾਈ ਗਈ ਉੱਥੇ ਆਏ ਲੋਕਾਂ ਨੂੰ ਘਰ ਵਿਚ ਗਿਲੇ ਕੂੜੇ ਤੋੰ ਖਾਦ ਬਣਾਉਣ ਬਾਰੇ ਦੱਸਿਆ ਗਿਆ ਅਤੇ ਈ ਵੇਸਟ ਦੀ ਸਹੀ ਢੰਗ ਨਾਲ ਵਰਤੋ ਬਾਰੇ ਦੱਸਿਆ ਗਿਆ। ਅਤੇ ਆਏ ਬਚਿਆਂ ਨੂੰ ਈਕੋ ਬਰਿਕਸ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨੂੰ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਵਿਚ ਸਹਿਯੋਗ ਦੇਣ ਲਈ ਕਿਹਾ ਗਿਆ। ਇਸ ਮੌਕੇ ਤੇ ਸਵਛ ਭਾਰਤ ਦੀ ਸਾਰੀ ਟੀਮ ਮੌਜੂਦ ਸੀ।
Views: 122











