November 2, 2026 8:52 pm

Punjab news:ਨਕੋਦਰ ਸਹਿਕਾਰੀ ਖੰਡ ਮਿੱਲ ਵੱਲੋਂ ਗੰਨੇ ਦੀ ਅਦਾਇਗੀ 72 ਘੰਟਿਆਂ ਵਿੱਚ; ਮਿੱਲ ਪੂਰੀ ਸਮਰੱਥਾ ਨਾਲ ਚੱਲ ਰਹੀ — ਜਨਰਲ ਮੈਨੇਜਰ ਤੂਰ

ਨਕੋਦਰ, 11 ਦਸੰਬਰ (ਪੱਤਰਕਾਰ ਦਲਵੀਰ ਸਿੰਘ ਕੂਨਰ)

Thank you for reading this post, don't forget to subscribe!

ਨਕੋਦਰ ਸਹਿਕਾਰੀ ਖੰਡ ਮਿੱਲ ਦੇ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਤੂਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿੱਲ ਦਾ ਪਿੜਾਈ ਸੀਜ਼ਨ 2025-26 ਬਹੁਤ ਵਧੀਆ ਤੇ ਪੂਰੀ ਸਮਰੱਥਾ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਢਾ ਗੰਨਾ ਪਹਿਲ ਦੇ ਅਧਾਰ ’ਤੇ ਪਿੜਿਆ ਜਾ ਰਿਹਾ ਹੈ, ਜਿਸ ਨਾਲ ਕਿਸਾਨ ਆਪਣੀ ਅਗਲੀ ਫਸਲ ਦੀ ਬਿਜਾਈ ਸਮੇਂ-ਸਿਰ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਮਿੱਲ ਕਿਸਾਨਾਂ ਦੀ ਆਪਣੀ ਮਿੱਲ ਹੈ ਅਤੇ ਇਸ ਦੇ ਨਿਰੰਤਰ ਚੱਲਣ ਨਾਲ ਖੇਤਰ ਦੇ ਆਮ ਲੋਕਾਂ ਤੇ ਗੰਨਾ ਕਾਸ਼ਤਕਾਰਾਂ ਨੂੰ ਵੱਡਾ ਫਾਇਦਾ ਹੈ। ਲੇਬਰ ਦੀ ਘਾਟ ਕਾਰਨ ਗੰਨੇ ਦੀ ਆਮਦ ਘੱਟ ਹੋ ਰਹੀ ਹੈ, ਇਸ ਲਈ ਮਿੱਲ ਵੱਲੋਂ ਕਿਸਾਨ ਗਰੁੱਪ ਅਤੇ ਐਫਪੀਓਜ਼ ਰਾਹੀਂ ਹਾਰਵੈਸਟਰ ਮਸ਼ੀਨਾਂ ਮੁਹੱਈਆ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਕੁਝ ਕਿਸਾਨ ਜਲਦੀ ਹੀ ਮਸ਼ੀਨਾਂ ਲਿਆ ਰਹੇ ਹਨ।

ਹਾਰਵੈਸਟਰ ਦੀ ਵਰਤੋਂ ਨਾਲ ਕਿਸਾਨ ਮੈਚਿਓਰ ਗੰਨਾ ਸਮੇਂ-ਸਿਰ ਮਿੱਲ ਵਿੱਚ ਲਿਆ ਸਕਣਗੇ, ਜਿਸ ਨਾਲ ਖੰਡ ਦੀ ਰਿਕਵਰੀ ਵਧੇਗੀ ਅਤੇ ਮਿੱਲ ਨੂੰ ਵੀ ਵਿੱਤੀ ਲਾਭ ਹੋਵੇਗਾ ਅਤੇ ਇਸ ਲਾਭ ਦੇ ਹਿੱਸੇਦਾਰ ਕਿਸਾਨ ਆਪ ਹੋਣਗੇ।

 

ਤੂਰ ਨੇ ਅਪੀਲ ਕੀਤੀ ਕਿ ਕਿਸਾਨ **ਸਾਫ-ਸੁਥਰਾ, ਪਰਾਲੀ ਤੋਂ ਰਹਿਤ, ਅਤੇ ਬਿਨਾਂ ਖੋਰੀ ਜਿਹੜਾ ਵਾਲਾ ਗੰਨਾ ਹੀ ਲਿਆ ਕੇ ਆਉਣ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਹਿਕਾਰੀ ਮਿੱਲਾਂ ਮਜਬੂਤ ਨਾ ਰਹੀਆਂ ਤਾਂ ਪ੍ਰਾਈਵੇਟ ਘੱਟ ਰੇਟ ਤੇ ਕਿਸਾਨਾਂ ਦਾ ਸ਼ੋਸ਼ਣ ਕਰ ਸਕਦੀਆਂ ਹਨ।

ਅੰਤ ਵਿੱਚ ਉਹਨਾਂ ਨੇ ਪੂਰੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਮਿਲ ਕੇ ਨਕੋਦਰ ਸਹਿਕਾਰੀ ਖੰਡ ਮਿੱਲ ਨੂੰ ਹੋਰ ਮਜਬੂਤ ਬਣਾਉਣ ਲਈ ਸਹਿਯੋਗ ਕਰਨ।

और पढ़ें

Cricket Live Score

Corona Virus

Rashifal

और पढ़ें