November 2, 2026 10:46 pm

ਵਾਰਡ ਨੰਬਰ 23 ਕੋਟਕਪੂਰਾ ਤੋਂ ਸਰਬਸੰਮਤੀ ਨਾਲ ਚੁਣੇ ਗਏ

ਜਿਲਾ ਇੰਚਾਰਜ ਰਾਜਾ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ

Thank you for reading this post, don't forget to subscribe!

ਉਮੀਦਵਾਰ ਪੂਜਾ ਰਾਣੀ ਪਤਨੀ ਮਨਪ੍ਰੀਤ ਸ਼ਰਮਾ ਦਾ ਸਨਮਾਨ ਵਾਰਡ ਨੰਬਰ 24 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਸੰਜੀਵ ਕਾਲੜਾ ਦੇ ਮੁੱਖ ਚੋਣ ਦਫ਼ਤਰ ਵਿੱਚ ਕੀਤਾ ਗਿਆ।
ਇਸ ਮੌਕੇ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਨੇ ਕਾਕੂ ਸ਼ਰਮਾ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਲਗਾਤਾਰ ਦੂਜੀ ਵਾਰ ਕੌਂਸਲਰ ਬਣਨ ਦੀ ਸੇਵਾ ਮਿਲਣ ਨਾਲ ਕਾਕੂ ਸ਼ਰਮਾ ਦੀਆਂ ਜ਼ਿੰਮੇਵਾਰੀਆਂ ਵਿੱਚ ਹੋਰ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲਿਆ ਇਹ ਭਰੋਸਾ ਇਲਾਕੇ ਦੇ ਵਿਕਾਸ ਅਤੇ ਜਨਸੇਵਾ ਲਈ ਹੋਰ ਤਨਦੇਹੀ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ।
ਮਣੀ ਧਾਲੀਵਾਲ ਨੇ ਕਾਕੂ ਸ਼ਰਮਾ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਅਪੀਲ ਕੀਤੀ ਕਿ ਹੋਰ ਵਾਰਡਾਂ ਵਿੱਚ ਵੀ ਪਾਰਟੀ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਹੱਥ ਮਜ਼ਬੂਤ ਕੀਤੇ ਜਾਣ ਅਤੇ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾਉਣ ਲਈ ਇਕਜੁੱਟ ਹੋ ਕੇ ਕੰਮ ਕੀਤਾ ਜਾਵੇ।
ਇਸ ਮੌਕੇ ਸੰਜੀਵ ਕਾਲੜਾ, ਸਰਦਾਰ ਜਗਜੀਤ ਸਿੰਘ ਸੁਪਰਡੈਂਟ, ਮੋਹਿਤ ਕਾਲੜਾ, ਜੋਗਿੰਦਰ ਕੁਮਾਰ (ਕਾਲੀਆ) , ਸੁਮੀਤ ਗਰਗ , ਨਰੇਸ਼ ਕੁਮਾਰ( ਨੇਛੀ) ,ਸਚਿਨ ਗੋਇਲ , ਰਾਕੇਸ਼ ਕੁਮਾਰ , ਧਰਮਿੰਦਰ ਬਰਾੜ, ਦਲੀਪ ਕੁਮਾਰ ,ਗੋਰਾ ਅਹੂਜਾ, ਰਾਜੇਸ਼ ਕੁਮਾਰ ਕਕੜੀਆ ਅਤੇ ਹੋਰ ਆਗੂ ਤੇ ਵਰਕਰ ਵੀ ਵੱਡੀ ਗਿਣਤੀ ਹਾਜ਼ਰ ਸਨ।

और पढ़ें

Cricket Live Score

Corona Virus

Rashifal

और पढ़ें