November 2, 2026 9:45 pm

ਨਕੇਵਰ ਹਲਕੇ ਦੇ ਬੂਸਾ ਤੇ ਦਗਾਰੇ ਪਿੰਡਾਂ ਕੋਲ ਸਤਲੁਜ ਦਰਿਆ ਵਿੱਚ ਧੜੱਲੇ ਨਾਲ ਗੈਰਕਾਨੂੰਨੀ ਖੁਦਾਈ

ਨਕੇਵਰ ਹਲਕੇ ਦੇ ਪਿੰਡ ਬੂਸਾ ਅਤੇ ਦਗਾਰੇ ਦੇ ਨੇੜੇ ਸਤਲੁਜ ਦਰਿਆ ਵਿੱਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਰੇਤ ਮਾਫੀਆ ਵੱਲੋਂ ਖੁੱਲ੍ਹੇਆਮ ਗੈਰਕਾਨੂੰਨੀ ਖੁਦਾਈ ਕੀਤੀ ਜਾ ਰਹੀ ਹੈ। ਦਰਿਆ ਵਿੱਚ ਲੱਗੇ ਬਿਜਲੀ ਦੇ ਵੱਡੇ ਟਾਵਰਾਂ ਦੇ ਬਿਲਕੁਲ ਨਜ਼ਦੀਕ ਭਾਰੀ ਮਸ਼ੀਨਰੀ ਨਾਲ ਖੁਦਾਈ ਜਾਰੀ ਹੈ, ਜਿਸ ਕਾਰਨ ਸਤਲੁਜ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਵਿੱਚ ਭਾਰੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।

Thank you for reading this post, don't forget to subscribe!

 

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇ ਇਸੇ ਤਰ੍ਹਾਂ ਦਰਿਆ ਵਿੱਚ ਅਣਧੁੰਦ ਖੁਦਾਈ ਜਾਰੀ ਰਹੀ ਤਾਂ ਭਵਿੱਖ ਵਿੱਚ ਕਿਸੇ ਵੱਡੇ ਹਾਦਸੇ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ। ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਸਭ ਕੁਝ ਜਾਣਦੇ ਹੋਏ ਵੀ ਅੱਖਾਂ ਮੂੰਦ ਕੇ ਬੈਠੇ ਹਨ, ਜਿਸ ਨਾਲ ਰੇਤ ਮਾਫੀਆ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ।

 

ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਮੌਕੇ ’ਤੇ ਕਾਰਵਾਈ ਕਰਕੇ ਰੇਤ ਮਾਫੀਆ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣ ਅਤੇ ਸਤਲੁਜ ਦਰਿਆ ਵਿੱਚ ਹੋ ਰਹੀ ਗੈਰਕਾਨੂੰਨੀ ਖੁਦਾਈ ਨੂੰ ਫੌਰੀ ਤੌਰ ’ਤੇ ਰੋਕਿਆ ਜਾਵੇ, ਤਾਂ ਜੋ ਕਿਸੇ ਵੀ ਸੰਭਾਵਿਤ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।

 

(ਵਿਸ਼ੇਸ਼ ਰਿਪੋਰਟ: ਦਲਵੀਰ ਸਿੰਘ ਕੂਨਰ)

और पढ़ें

Cricket Live Score

Corona Virus

Rashifal

और पढ़ें