ਸਬੰਧਤ ਜੇ ਈ ਤੇ ਕੀਤੀ ਜਾਵੇ ਕਾਰਵਾਈ – ਪਿੰਡ ਵਾਸੀ
Thank you for reading this post, don't forget to subscribe!ਮਹਿਤਪੁਰ,27 ਜਨਵਰੀ (ਦਲਬੀਰ ਸਿੰਘ ਕੂਨਰ)-ਅਸਮਾਨੀ ਬਿਜਲੀ ਡਿੱਗਣ ਕਾਰਨ ਪਿੰਡ ਜਨਤਾਂ ਨਗਰ ਦਾ ਟ੍ਰਾਂਸਫਾਰਮਰ ਸੜਨ ਕਰਕੇ ਪਿੰਡ ਜਨਤਾ ਨਗਰ ਦੇ ਸੱਤ ਘਰਾਂ ਦੀ ਬਿਜਲੀ ਸਪਲਾਈ ਦਿਨ ਸ਼ਨੀਵਾਰ 24 ਜਨਵਰੀ ਤੋਂ ਬੰਦ ਪਈ ਹੈ। ਮੋਹਤਬਰਾਂ ਅਨੁਸਾਰ ਬਿਜਲੀ ਮਹਿਕਮੇ ਨਾਲ ਬਾਰ-ਬਾਰ ਸੰਪਰਕ ਕਰਨ ਤੇ ਵੀ ਟ੍ਰਾਂਸਫਾਰਮਰ ਨਵਾਂ ਨਹੀਂ ਮਿਲ ਸਕਿਆ। ਇਸ ਬਾਬਤ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਬਲੱਡ ਡੋਨਰਜ਼ ਕਲੱਬ ਮਹਿਤਪੁਰ ਦੇ ਪ੍ਰਧਾਨ ਅਤੇ ਦੁਆਬਾ ਕਿਸਾਨ ਯੂਨੀਅਨ ਦੇ ਸਕੱਤਰ ਗੁਰਨਾਮ ਸਿੰਘ ਮਹਿਸਮਪੁਰੀ ਨੇ ਦੱਸਿਆ ਗਿਆ ਕਿ ਪਿੰਡ ਜਨਤਾਂ ਨਗਰ ਦੇ ਸੱਤ ਘਰਾਂ ਦੀ ਬਿਜਲੀ ਸਪਲਾਈ ਬੀਤੇ ਸ਼ਨੀਵਾਰ 24 ਜਨਵਰੀ ਤੋਂ ਮੁਕੰਮਲ ਬੰਦ ਪਈ ਹੈ ਉਨ੍ਹਾਂ ਕਿਹਾ ਕਿ ਅਸਮਾਨੀ ਬਿਜਲੀ ਕਾਰਨ ਟ੍ਰਾਂਸਫਾਰਮਰ ਸੜ ਗਿਆ ਹੈ। ਇਸ ਸਬੰਧ ਵਿੱਚ ਬਿਜਲੀ ਮਹਿਕਮੇ ਨੂੰ ਸਾਡੇ ਵੱਲੋਂ ਉਸੇ ਦਿਨ ਸੁਚਿਤ ਕਰ ਦਿੱਤਾ ਗਿਆ ਸੀ ਪਰ ਐਤਵਾਰ ਛੁੱਟੀ ਹੋਣ ਕਰਕੇ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਸੋਮਵਾਰ ਟ੍ਰਾਂਸਫਾਰਮਰ ਦੇਣ ਦੀ ਗੱਲ ਕੀਤੀ ਅਤੇ 27 ਜਨਵਰੀ ਨੂੰ ਵਰਕਿੰਗ ਡੇ ਹੋਣ ਕਰਕੇ ਸਬੰਧਤ ਜੇਈ ਵੱਲੋਂ ਇਹ ਸੜਿਆ ਹੋਇਆ ਟ੍ਰਾਂਸਫਾਰਮਰ ਮਹਿਤਪੁਰ ਦਫਤਰ ਵਿੱਚ ਲਿਆਉਣ ਲਈ ਕਿਹਾ । ਸਬੰਧਤ ਜਨਤਾ ਨਗਰ ਘਰਾਂ ਵਾਲੇ ਸਵੇਰੇ 11 ਵੱਜੇ ਤੋਂ ਟਰਾਂਸਫਰ ਲੈ ਕੇ ਬਿਜਲੀ ਘਰ ਮਹਿਤਪੁਰ ਵਿੱਚ ਬੈਠੇ ਰਹੇ ਤੇ ਸ਼ਾਮ ਤੱਕ ਸਬੰਧਿਤ ਜੇ ਈ ਸਾਹਬ ਟ੍ਰਾਂਸਫਾਰਮਰ ਲੈ ਕੇ ਦੇਣ ਲਈ ਲਾਰੇ ਰੱਪੇ ਲਗਾਉਂਦੇ ਰਹੇ । ਅੰਤ ਵਿੱਚ ਸ਼ਾਮ ਨੂੰ 5 ਵਜੇ ਕੱਲ ਆਉਣ ਲਈ ਦੁਬਾਰਾ ਕਹਿ ਦਿੱਤਾ ਗਿਆ। ਵਰਨਣ ਯੋਗ ਹੈ ਕਿ ਇਸ ਮੌਕੇ ਸ਼ਹਿਰ ਦੇ ਮੋਹਤਬਰ ਐਮ ਸੀ ਮਹਿੰਦਰ ਪਾਲ ਸਿੰਘ ਟੁਰਨਾ ਅਤੇ ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਰਸ਼ਪਾਲ ਸਿੰਘ ਧੰਜੂ ਵਲੋਂ ਵੀ ਨਵਾਂ ਟ੍ਰਾਂਸਫਾਰਮਰ ਦੇਣ ਲਈ ਸਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ। ਪਰ ਇਸ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਕੀਤੀ ਗਈ। ਟਰਾਂਸਫਰ ਦੇਣ ਨੂੰ ਲੈ ਕੇ ਮਹਿਕਮੇ ਵੱਲੋਂ ਕੀਤੀ ਖਜਲ ਖੁਆਰੀ ਨੂੰ ਲੈ ਕੇ ਪਿੰਡ ਜਨਤਾ ਨਗਰ ਦੇ ਪ੍ਰਭਾਵਿਤ ਘਰਾਂ ਵਾਲੇ ਖਪਤਕਾਰ ਗੁਰਨਾਮ ਮਹਿਸਮਪੁਰੀ, ਸੁਖਦੇਵ ਸਿੰਘ ਹੁੰਦਲ, ਪਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਜਤਿੰਦਰ ਸਿੰਘ ਵਲੋਂ ਸੜਿਆ ਹੋਇਆ ਟ੍ਰਾਂਸਫਾਰਮਰ ਜਲਦੀ ਨਾ ਬਦਲਣ ਅਤੇ ਡਿਊਟੀ ਦੌਰਾਨ ਕੁਤਾਹੀ ਵਰਤਣ ਵਾਲੇ ਜੇ ਈ ਵਿਰੁੱਧ ਸਰਕਾਰ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਟਰਾਂਸਫਰ ਨਾ ਬਦਲਣ ਨੂੰ ਲੈ ਕੇ ਜੇਈ ਬਾਬਤ ਜਾਣਕਾਰੀ ਦਿੰਦੇ ਹੋਏ ਗੁਰਨਾਮ ਮਹਿਸਮਪੁਰੀ











