November 2, 2026 11:28 pm

ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਤਹਿਤ ਅੱਜ ਸਿਟੀ ਹੁਸ਼ਿਆਰਪੁਰ ਵਿੱਚ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ।

(ਪੱਤਰਕਾਰ ਦਲਵੀਰ ਸਿੰਘ ਕਨੂਰ)
ਇਸ ਦੌਰਾਨ ਧੁੰਦ ਭਰੇ ਮੌਸਮ ਵਿੱਚ ਦਿੱਖ ਘਟਣ ਕਾਰਨ ਵਧ ਰਹੀਆਂ ਦੁਰਘਟਨਾਵਾਂ ਤੋਂ ਬਚਾਅ ਲਈ ਆਟੋ ਰਿਕਸ਼ਾ, ਟਰੈਕਟਰ-ਟਰਾਲੀਆਂ ਅਤੇ ਭਾਰ ਵਾਹਕ ਗੱਡੀਆਂ ਦੇ ਪਿੱਛੇ ਚਮਕਦਾਰ ਰਿਫਲੈਕਟਰ ਟੇਪ ਲਗਾਈ ਗਈ।
ਅਧਿਕਾਰੀਆਂ ਮੁਤਾਬਕ, ਧੁੰਦ ਦੇ ਸਮੇਂ ਵਾਹਨ ਦੂਰੋਂ ਸਪਸ਼ਟ ਨਾ ਦਿੱਸਣ ਕਾਰਨ ਟੱਕਰਾਂ ਦਾ ਖਤਰਾ ਕਾਫ਼ੀ ਵੱਧ ਜਾਂਦਾ ਹੈ। ਰਿਫਲੈਕਟਰ ਟੇਪ ਲਗਣ ਨਾਲ ਰਾਤ ਅਤੇ ਧੁੰਦ ਵਿੱਚ ਪਿੱਛੋਂ ਆ ਰਹੇ ਵਾਹਨਾਂ ਨੂੰ ਅੱਗੇ ਚੱਲ ਰਹੇ ਵਾਹਨ ਦੂਰੋਂ ਹੀ ਨਜ਼ਰ ਆਉਣਗੇ, ਜਿਸ ਨਾਲ ਹਾਦਸਿਆਂ ਵਿੱਚ ਕਮੀ ਆਵੇਗੀ।
ਇਸ ਮੁਹਿੰਮ ਦੌਰਾਨ ਡਰਾਈਵਰਾਂ ਅਤੇ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ, ਗਤੀ ਸੀਮਾ ਵਿੱਚ ਵਾਹਨ ਚਲਾਉਣ, ਫੋਗ ਲਾਈਟਾਂ ਦੀ ਸਹੀ ਵਰਤੋਂ ਅਤੇ ਸੁਰੱਖਿਆ ਦੂਰੀ ਬਣਾਈ ਰੱਖਣ ਬਾਰੇ ਵੀ ਜਾਗਰੂਕ ਕੀਤਾ ਗਿਆ। ਟ੍ਰੈਫਿਕ ਪੁਲਿਸ ਅਤੇ ਸੰਬੰਧਤ ਵਿਭਾਗਾਂ ਨੇ ਅਪੀਲ ਕੀਤੀ ਕਿ ਵਾਹਨ ਮਾਲਕ ਆਪਣੇ ਵਾਹਨਾਂ ‘ਤੇ ਰਿਫਲੈਕਟਰ ਟੇਪ ਜ਼ਰੂਰ ਲਗਵਾਉਣ ਅਤੇ ਸੁਰੱਖਿਆ ਉਪਕਰਨਾਂ ਦੀ ਨਿਯਮਤ ਜਾਂਚ ਕਰਵਾਉਣ।
ਪ੍ਰਸ਼ਾਸਨ ਨੇ ਕਿਹਾ ਕਿ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਅੱਗੇ ਵੀ ਜਾਰੀ ਰਹਿਣਗੀਆਂ ਤਾਂ ਜੋ ਸੜਕਾਂ ‘ਤੇ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਅਤੇ ਹਾਦਸਿਆਂ ਦੀ ਗਿਣਤੀ ਘਟਾਈ ਜਾ ਸਕੇ।

Thank you for reading this post, don't forget to subscribe!

और पढ़ें

Cricket Live Score

Corona Virus

Rashifal

और पढ़ें