ਜੀਲਾ ਇੰਚਾਰਜ ਰਜਿੰਦਰ ਕੁਮਾਰ ਕੈਮਰਾਮੈਨ ਅਸ਼ੋਕ ਦੂਆ
Thank you for reading this post, don't forget to subscribe!ਕੋਟਕਪੂਰਾ 25 ਦਸੰਬਰ ) ਅੱਜ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਵੱਲੋਂ ਕੋਟਕਪੂਰਾ ਵਿੱਚ ਇੱਕ ਵਿਸ਼ੇਸ਼ ਪ੍ਰੈਸ ਕਾਨਫਰਸ ਕੀਤੀ ਗਈ ਜਿਸ ਵਿੱਚ ਭਾਰਤ ਸਰਕਾਰ ਵੱਲੋਂ ਨਰੇਗਾ ਮਜ਼ਦੂਰਾਂ ਦੇ ਚੁੱਲੇ ਠੰਡੇ ਕਰਨ ਲਈ ਇੱਕ ਅਜਿਹਾ ਕਾਲਾ ਕਾਨੂੰਨ ਪਾਸ ਕੀਤਾ ਗਿਆ ਕਿ ਭਾਰਤ ਵਿੱਚ ਮਨਰੇਗਾ ਬੰਦ ਕਰਕੇ ਜੀ ਵੀ ਜੀਰਾਮ ਜੀ ਦੀ ਇੱਕ ਅਜਿਹੀ ਨੀਤੀ ਮੋਦੀ ਸਰਕਾਰ ਵੱਲੋਂ ਬਣਾਈ ਗਈ । ਭਾਰਤ ਦੇ ਸਾਬਕਾਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਵੱਲੋਂ ਮਨਰੇਗਾ ਸਕੀਮ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਨਾਂ ਤੇ ਚਲਾਈ ਗਈ ਸੀ ਇਹ ਮੋਦੀ ਸਰਕਾਰ ਨੱਥੂ ਰਾਮ ਗੋਡਸੇ ਦੀ ਔਲਾਦ ਨੇ ਭਾਰਤ ਦੇ ਨਰੇਗਾ ਮਜ਼ਦੂਰਾਂ ਦੇ ਜਿੱਥੇ ਚੁੱਲੇ ਠੰਡੇ ਕੀਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਜਿੱਥੇ ਨਰੇਗਾ ਮਜ਼ਦੂਰਾਂ ਦਾ ਕੰਮ ਭਾਰਤ ਸਰਕਾਰ ਵੱਲੋਂ ਬੰਦ ਕੀਤਾ ਜਾ ਰਿਹਾ ਹੈ ਉੱਥੇ ਅਜਿਹੇ ਕਾਲੇ ਕਾਨੂੰਨਾਂ ਨਾਲ ਜਿੱਥੇ ਆਮ ਲੋਕਾਂ ਨੂੰ ਪਿੰਡਾਂ ਵਿੱਚ ਰਹਿੰਦੇ ਆਮ ਲੋਕਾਂ ਨੂੰ ਛੋਟੇ ਮੋਟੇ ਰੁਜ਼ਗਾਰ ਆਪਣੀ ਰੋਜੀ ਰੋਟੀ ਕਮਾਉਣ ਲਈ ਮਨਰੇਗਾ ਵਿੱਚ ਕੰਮ ਕਰਕੇ ਕੁਛ ਮਜ਼ਦੂਰੀ ਮਿਲਦੀ ਸੀ ਉਸ ਮਜ਼ਦੂਰੀ ਵਿੱਚ ਪਹਿਲਾਂ ਕਾਨੂੰਨ ਅਨੁਸਾਰ 90% ਕੇਂਦਰ ਸਰਕਾਰ ਹਿੱਸਾ ਪਾਉਂਦੀ ਸੀ 10% ਸੂਬਾ ਸਰਕਾਰਾਂ ਯੋਗਦਾਨ ਪਾਉਂਦੀਆਂ ਸੀ ਹੁਣ ਇੱਕ ਕਾਲੇ ਕਾਨੂੰਨ ਰਾਹੀਂ ਕਾਲੇ ਕਾਨੂੰਨ ਰਾਹੀਂ 60% ਕੇਂਦਰ ਸਰਕਾਰ ਅਤੇ 40% ਸੂਬਾ ਸਰਕਾਰਾਂ ਯੋਗਦਾਨ ਪਾਉਣਗੀਆਂ ਸੂਬਾ ਸਰਕਾਰਾਂ ਦਾ ਪਹਿਲਾਂ 10% ਹੀ ਨਹੀਂ ਸੀ ਪਾਉਂਦੀਆਂ 40% ਹਿੱਸੇਦਾਰੀ ਕਦੋਂ ਪਾਉਣਗੀਆਂ ਸੋ ਇਸ ਕਾਲੇ ਕਾਨੂੰਨ ਰਾਹੀਂ ਜਿੱਥੇ ਆਮ ਮਜ਼ਦੂਰਾਂ ਦਾ ਰੋਟੀ ਪਾਣੀ ਬੰਦ ਹੋ ਗਿਆ ਉਹਨਾਂ ਦਾ ਰੁਜਗਾਰ ਖੋਹਿਆ ਗਿਆ ਅਸੀਂ ਆਲ ਇੰਡੀਆ ਮਜਬੀ ਸਿੱਖ ਅਸੋਸੀਏਸ਼ਨ ਵੱਲੋਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਕਿ ਇਕੱਠੇ ਹੋ ਕੇ ਇੱਕ ਰਾਸ਼ਟਰ ਪੱਧਰ ਦਾ ਅਜਿਹਾ ਅੰਦੋਲਨ ਚਲਾਈਏ ਤਾਂ ਜੋ ਕੇਂਦਰ ਸਰਕਾਰ ਨੂੰ ਇਹ ਕਾਲਾ ਕਾਨੂੰਨ ਵਾਪਸ ਲੈਣਾ ਪਵੇ ਸੂਬਾ ਸਰਕਾਰਾਂ ਪਹਿਲਾਂ 10% ਯੋਗਦਾਨ ਨਹੀਂ ਸੀ ਪਾਉਂਦੀਆਂ ਹੁਣ ਉਹ 40% ਹਿੱਸੇਦਾਰੀ ਨਹੀਂ ਪਾਉਣਗੀਆਂ ਇਸ ਤੋਂ ਇਹ ਸਿੱਧ ਹੁੰਦਾ ਕਿ ਨਰੇਗਾ ਮਜ਼ਦੂਰਾਂ ਦਾ ਧੰਦਾ ਚੁਪਟ ਹੋ ਰਿਹਾ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਪੋਰੇਟ ਲੋਕਾਂ ਦੀ ਕਠਪੁਤਲੀ ਬਣਿਆ ਹੋਇਆ ਜਿਨਾਂ ਨੂੰ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਬਹੁਤਾ ਗਿਆਨ ਨਹੀਂ ਹੈ ਇਸੇ ਤਰ੍ਹਾਂ ਪੰਜਾਬ ਦਾ ਮੁੱਖ ਮੰਤਰੀ ਵੀ ਕੇਜਰੀਵਾਲ ਤੇ ਸਿਸੋਦੀਆ ਦੀ ਕਠਪੁਤਲੀ ਬਣਿਆ ਹੋਇਆ ਪੰਜਾਬ ਦੇ ਲੋਕਾਂ ਨੂੰ ਇਕ ਉਮੀਦ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗਰੀਬ ਲੋਕਾਂ ਲਈ ਭਰਿਸ਼ਟਾਚਾਰ ਤੋਂ ਉੱਪਰ ਉੱਠ ਕੇ ਕੁਝ ਨਾ ਕੁਝ ਚੰਗੇ ਉਪਰਾਲੇ ਕਰੇਗੀ ਪਰ ਇਹ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਬੇਰੁਜ਼ਗਾਰਾਂ ਨਾਲ ਔਰਤਾਂ ਨਾਲ ਮੁਲਾਜ਼ਮਾਂ ਨਾਲ ਜੋ ਵਾਅਦੇ ਕੀਤੇ ਸਨ ਇਹ ਸਰਕਾਰ ਭੱਜ ਚੁੱਕੀ ਹੈ ਸੋ ਅਸੀਂ ਆਲ ਇੰਡੀਆ ਮਜਹਬੀ ਸਿੱਖ ਵੈਲਫੇਅਰ ਸੋਸੀਏਸ਼ਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਨਿਖੇਦੀ ਕਰਦੇ ਆਂ ਕਿ ਅਜਿਹੇ ਕਾਲੇ ਕਾਨੂੰਨ ਵਾਪਸ ਲਓ ਲਈ ਸਾਰੇ ਭਾਰਤ ਵਿੱਚ ਇੱਕ ਵੱਖਰਾ ਅੰਦੋਲਨ ਸ਼ੁਰੂ ਹੋਵੇਗਾ ਅੱਜ ਗੁਰਤੇਜ ਸਿੰਘ ਬਿੱਟੂ ,ਮਨਵੀਰ ਸਿੰਘ ਐਡਵੋਕੇਟ, ਸਵਿੰਦਰ ਸਿੰਘ ਸਿਰਸਾ ,ਸੁਖਮੰਦਰ ਸਿੰਘ ਗੱਜਣਵਾਲਾ ,ਸਵਰਨ ਸਿੰਘ ਅਜੀਤਵਾਲ, ਅਮਰੀਕ ਸਿੰਘ ਸਹੋਤਾ ,ਜਸਵਿੰਦਰ ਸਿੰਘ ਗੰਧੜ, ਸੁਖਦੇਵ ਸਿੰਘ ਅਤੇ ਰਜਿੰਦਰ ਸਿੰਘ ਰਿਆੜ ਵਿਸ਼ੇਸ਼ ਤੌਰ ਤੇ ਇਸ ਪ੍ਰੈਸ ਕਾਨਫਰੰਸ ਵਿੱਚ ਸ਼ਾਮਿਲ ਹੋਏ।











