Thank you for reading this post, don't forget to subscribe!
ਸਿਆਸੀ ਸਰਗਰਮੀਆਂ
ਨਕੋਦਰ, 14 ਦਸੰਬਰ (ਪੱਤਰਕਾਰ ਦਲਵੀਰ ਸਿੰਘ ਕੂਨਰ) —
ਪੰਜਾਬ ਵਿੱਚ ਬਹੁਮਤ ਨਾਲ ਸਰਕਾਰ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਜ਼ਮੀਨੀ ਹਕੀਕਤ ਉਸ ਵੇਲੇ ਬੇਨਕਾਬ ਹੋ ਗਈ, ਜਦੋਂ ਵਿਧਾਨ ਸਭਾ ਹਲਕਾ ਨਕੋਦਰ ਦੇ ਬਲਾਕ ਨੂਰਮਹਿਲ ਅਧੀਨ ਪੈਂਦੇ ਪਿੰਡ ਜਨਤਾ ਨਗਰ ਵਿੱਚ ਚੋਣਾਂ ਦੌਰਾਨ ‘ਝਾੜੂ’ ਦਾ ਕੋਈ ਵੀ ਬੂਥ ਨਜ਼ਰ ਨਹੀਂ ਆਇਆ।
ਚੋਣੀ ਮਾਹੌਲ ਵਿੱਚ ਜਦੋਂ ਹਰ ਪਾਰਟੀ ਆਪਣੇ ਦਾਅਵਿਆਂ ਨੂੰ ਮਜ਼ਬੂਤ ਕਰਨ ਲਈ ਪਿੰਡ-ਪਿੰਡ ਪਹੁੰਚ ਰਹੀ ਹੈ, ਓਥੇ ਸੱਤਾਧਾਰੀ ਪਾਰਟੀ ਦੀ ਇਹ ਗੈਰਹਾਜ਼ਰੀ ਕਈ ਸਵਾਲ ਖੜ੍ਹੇ ਕਰ ਰਹੀ ਹੈ। ਪ੍ਰੈਸ ਟੀਮ ਵੱਲੋਂ ਜਦੋਂ ਪਿੰਡ ਜਨਤਾ ਨਗਰ ਵਿੱਚ ਮੈਦਾਨੀ ਜਾਇਜ਼ਾ ਲਿਆ ਗਿਆ ਤਾਂ ਆਮ ਆਦਮੀ ਪਾਰਟੀ ਦੀ ਕੋਈ ਚੋਣੀ ਸਰਗਰਮੀ, ਬੂਥ ਜਾਂ ਵਰਕਰ ਨਜ਼ਰ ਨਹੀਂ ਆਇਆ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਹੜੀ ਪਾਰਟੀ ਸੂਬੇ ਭਰ ਵਿੱਚ ਲੋਕਾਂ ਨਾਲ ਜੁੜਨ ਦੇ ਦਾਅਵੇ ਕਰਦੀ ਹੈ, ਉਹ ਪਿੰਡ ਜਨਤਾ ਨਗਰ ਨੂੰ ਪੂਰੀ ਤਰ੍ਹਾਂ ਭੁੱਲੀ ਹੋਈ ਦਿਸਦੀ ਹੈ। ਲੋਕਾਂ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਰਹੀ ਕਿ ਕੀ ਸੱਤਾਧਾਰੀ ਪਾਰਟੀ ਦੀ ਲੋਕਪ੍ਰਿਯਤਾ ਸਿਰਫ਼ ਦਾਅਵਿਆਂ ਤੱਕ ਹੀ ਸੀਮਿਤ ਰਹਿ ਗਈ ਹੈ।
ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਪ੍ਰਿਤਪਾਲ ਸਿੰਘ, ਸੁਖਦੇਵ ਸਿੰਘ ਹੁੰਦਲ, ਮਹਿੰਦਰ ਸਿੰਘ ਪੰਚ, ਨਿੰਮਾ ਪੰਚ, ਗੁਰਨਾਮ ਸਿੰਘ ਮਹਿਸਮਪੁਰ, ਨਵੀਂ ਯੂਥ ਕਾਂਗਰਸ ਦੇ ਪ੍ਰਧਾਨ, ਸੁੱਖਾ ਪਲੰਬਰ, ਸੁੱਖਾ ਪਰਮਜੀਤ ਪੰਮਾ, ਜੀਵਨ, ਰੂਪ ਲਾਲ, ਹਰਨੇਕ ਸਿੰਘ ਲੰਬੜਦਾਰ, ਜੱਸਾ ਪੰਚ ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਕਾਲਾ ਬਾਈ ਆਦਿ ਹਾਜ਼ਰ ਰਹੇ।











