November 2, 2026 7:13 pm

ਮੇਲਿਆਂ ਜ਼ਰੀਏ ਵਿਦਿਆਰਥੀਆਂ ਅੰਦਰ ਵਿਸ਼ੇ ਪ੍ਰਤੀ ਰੁਚੀ ਦਾ ਪਤਾ ਲੱਗਦਾ – ਰਾਜ ਕਮਲ

ਕਾਮਰੇਡ ਜੰਗੀਰ ਸਿੰਘ ਜੋਗਾ ਸਕੂਲ ‘ਚ ਅੰਗਰੇਜ਼ੀ ਤੇ ਸਮਾਜਿਕ ਵਿਗਿਆਨ ਮੇਲੇ ਦਾ ਆਯੋਜਨ

Thank you for reading this post, don't forget to subscribe!

ਜੋਗਾ, 30 ਅਕਤੂਬਰ ( ਵਿਰੇੰਦਰਪਾਲ ਮੰਤਰੋ) – ਸਥਾਨਕ ਕਾਮਰੇਡ ਜੰਗੀਰ ਸਿੰਘ ਜੋਗਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ‘ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਮੇਲਾ’ ਕਰਵਾਇਆ ਗਿਆ। ਅਧਿਆਪਕ ਬਲਜੀਤ ਸਿੰਘ ਅਕਲੀਆ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ.ਸਿੱ.) ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ. ਸਿੱ.) ਡਾ. ਪਰਮਜੀਤ ਸਿੰਘ ਭੋਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਗਰੇਜ਼ੀ ਮਾਸਟਰ ਹਰਦੀਪ ਸਿੰਘ, ਸ. ਸ. ਮਿਸਟ੍ਰੈਸ ਸ਼ਰਨਜੀਤ ਕੌਰ ਅਤੇ ਰਾਜਿੰਦਰ ਕੌਰ ਦੀ ਦੇਖ-ਰੇਖ ‘ਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋਏ ਵੱਖ-ਵੱਖ ਕ੍ਰਿਆਵਾਂ ਦੇ ਮਾਡਲ, ਚਾਰਟ ਅਤੇ ਹੋਰ ਸਮੱਗਰੀ ਦੀ ਪ੍ਰਦਰਸ਼ਨੀ ਲਗਾਈ ਗਈ । ਮੇਲੇ ਦੌਰਾਨ ਸ਼ਿਰਕਤ ਕਰਨ ਆਏ ਮਾਪਿਆਂ ਨੂੰ ਵਿਦਿਆਰਥੀਆਂ ਦੁਆਰਾ ਬਣਾਏ ਮਾਡਲ ਦਿਖਾਉਂਦੇ ਹੋਏ ਸਕੂਲ ਮੁਖੀ ਰਾਜ ਕਮਲ ਨੇ ਦੱਸਿਆ ਵਿਦਿਆਰਥੀ ਜਿੱਥੇ ਇਨ੍ਹਾਂ ਮੇਲਿਆਂ ਜ਼ਰੀਏ ਮਨੋਰੰਜਕ ਤਰੀਕੇ ਨਾਲ ਵਿਸ਼ਿਆਂ ਦੀਆਂ ਔਖੀਆਂ ਕ੍ਰਿਆਵਾਂ ਸੌਖੇ ਤਰੀਕੇ ਨਾਲ ਸਮਝ ਜਾਂਦੇ ਹਨ ਉਥੇ ਹੀ ਵਿਦਿਆਰਥੀਆਂ ਦੀ ਵਿਸ਼ੇ ਅੰਦਰ ਰੁਚੀ ਦਾ ਵੀ ਪਤਾ ਲਗਦਾ ਹੈ । ਮੇਲੇ ਦੌਰਾਨ ਸਰਵੋਤਮ ਮਾਡਲ ਅਤੇ ਚਾਰਟ ਵਾਲੇ ਵਿਦਿਆਰਥੀਆਂ ਦੀ ਵਿਸ਼ੇਸ਼ ਤੌਰ ‘ਤੇ ਹੌਂਸਲਾ ਅਫ਼ਜਾਈ ਕੀਤੀ ਗਈ । ਇਸ ਮੌਕੇ ਕੰਪਿਊਟਰ ਫੈਕਲਟੀ ਰਾਜਿੰਦਰ ਕੌਰ, ਹਿੰਦੀ ਮਿਸਟ੍ਰੈਸ ਪੂਜਾ ਬਾਂਸਲ, ਪੰਜਾਬੀ ਮਿਸਟ੍ਰੈਸ ਗੁਰਜੀਤ ਕੌਰ, ਕੰਪਿਊਟਰ ਫੈਕਲਟੀ ਅਮਿਤ ਕੁਮਾਰ ਸਿੰਗਲਾ, ਗਣਿਤ ਅਧਿਆਪਕ ਪ੍ਰਦੀਪ ਕੁਮਾਰ ਤੇ ਪ੍ਰਿਯੰਕਾ ਰਾਣੀ, ਸਾਇੰਸ ਮਿਸਟ੍ਰੈਸ ਪੂਜਾ, ਪੀ. ਟੀ. ਆਈ. ਕੁਲਵਿੰਦਰ ਸਿੰਘ, ਐੱਨ ਐੱਸ ਕਿਉ ਐੱਫ ਮਨਦੀਪ ਕੌਰ ਤੇ ਗੁਰਵੀਰ ਸਿੰਘ, ਲਾਇਬ੍ਰੇਰੀਅਨ ਇੰਦਰਜੀਤ ਕੌਰ, ਕੈਂਪਸ ਮੈਨੇਜਰ ਮੇਲਾ ਸਿੰਘ ਅਤੇ ਐੱਸ ਐੱਲ ਏ ਸੁਰਿੰਦਰ ਸਿੰਘ ਹਾਜ਼ਰ ਸੀ ।

ਤਸਵੀਰ – ਕਾਮਰੇਡ ਜੰਗੀਰ ਸਿੰਘ ਜੋਗਾ ਸੈਕੰਡਰੀ ਸਕੂਲ (ਲੜਕੇ)ਜੋਗਾ ਵਿਖੇ ਮੇਲੇ ਦੌਰਾਨ ਵਿਦਿਆਰਥੀ ਸਟਾਫ਼ ਨਾਲ ।

और पढ़ें

Cricket Live Score

Corona Virus

Rashifal

और पढ़ें