ਜਿਲਾ ਰਿਪੋਰਟਰ ਰਜਿੰਦਰ ਕੁਮਾਰ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ
Thank you for reading this post, don't forget to subscribe!ਕੋਟ ਕਪੂਰਾ ਪ੍ਰਜਪਿਤਾ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਵੱਲੋਂ ਦਾਦੀ ਪ੍ਰਕਾਸ਼ਮਨੀ ਜੀ ਦੇ 18ਵੇ ਸਮਰਿਤੀ ਦਿਵਸ ਦੇ ਮੌਕੇ ਤੇ ਤਪੱਸਿਆ ਧਾਮ ਵਿਖੇ ਖੂਨ ਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 31 ਖੂਨਦਾਨੀਆਂ ਨੇ ਖੂਨਦਾਨ ਕੀਤਾ । ਸਿਵਲ ਹਸਪਤਾਲ ਦੇ ਬੱਚਿਆਂ ਦੇ ਮਾਹਰ ਡਾਕਟਰ ਪੰਕਜ ਬੰਸਲ ਜੀ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ ਅਤੇ ਉਹਨਾਂ ਨੇ ਖੂਨਦਾਨੀਆਂ ਦਾ ਉਤਸਾਹ ਵਧਾਇਆ ਉਹਨਾਂ ਨੇ ਕਿਹਾ ਖੂਨ ਦਾਨ ਸਭ ਤੋਂ ਵੱਡਾ ਦਾਨ ਹੈ ਇਹ ਜਰੂਰਤਮੰਦ ਲੋਕਾਂ ਨੂੰ ਨਵਾਂ ਜੀਵਨ ਦਿੰਦਾ ਹੈ।
ਫਰੀਦਕੋਟ ਸਰਕਲ ਦੇ ਇੰਚਾਰਜ ਬ੍ਰਹਮਾ ਕੁਮਾਰੀ ਸੰਗੀਤਾ ਦੀਦੀ ਨੇ ਦੱਸਿਆ ਕਿ ਵਿਸ਼ਵ ਬੰਧੂਤਵ ਦਿਨ ਤੇ ਬ੍ਰਹਮਾ ਕੁਮਾਰੀ ਸੰਸਥਾ ਵੱਲੋਂ ਪੂਰੇ ਭਾਰਤ ਵਿੱਚ ਲੱਖ ਯੂਨਿਟ ਖੂਨ ਦਾਨ ਦਾ ਸੰਕਲਪ ਲਿਆ ਗਿਆ ਹੈ ਅਤੇ ਇਹ ਕੈਂਪ ਪੂਰੇ ਭਾਰਤ ਵਿੱਚ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੋਟ ਕਪੂਰਾ ਵਿੱਚ ਪੀਜੀਬੀ ਵੈਲਫੇਅਰ ਸੋਸਾਇਟੀ ਦਾ ਸਾਨੂੰ ਭਰਪੂਰ ਸਹਿਯੋਗ ਰਿਹਾ ਹੈ ਇਸ ਕੈਂਪ ਵਿੱਚ ਪੀਜੀਬੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਜੀਵ ਮਲਿਕ ਜੀ ਵਰਿੰਦਰ ਕਟਾਰੀਆ ਜੀ ਅਤੇ ਉਹਨਾਂ ਦੇ ਸਾਰੇ ਸਟਾਫ ਦਾ ਭਰਪੂਰ ਸਹਿਯੋਗ ਰਿਹਾ। ਬ੍ਰਹਮਾ ਕੁਮਾਰੀ ਸੰਸਥਾਨ ਦੇ ਸ਼ਾਮ ਸੁੰਦਰ ਗੋਇਲ ਉਦਯੋਗਪਤੀ, ਸੁਭਾਸ਼ ਮਹਿਤਾ ਡਾਇਰੈਕਟਰ ਸੁਪਰੀਮ ਟਾਈਮਜ, ਡਾਕਟਰ ਰਾਜ ਕੁਮਾਰ, ਡਾਕਟਰ ਕਮਲੇਸ਼, ਜਗਦੀਸ ਸਚਦੇਵਾ, ਨਵੀਨ ਸੇਠੀ, ਗੁਰਪਾਲ ਸਿੰਘ, ਜਗਦੀਸ਼ ਮੁਖੀਜਾ, ਅਸ਼ਵਨੀ ਕੁਮਾਰ, ਅਮਿਤ ਗੁਪਤਾ ਸਚਿਨ ਗੁਪਤਾ ਆਰੇ ਵਾਲੇ ,ਸਚਿਨ ਪਸਰੀਚਾ ਬ੍ਰਹਮਾ ਕੁਮਾਰੀ ਕੁ ਪ੍ਰੀਤੀ ਦੀਦੀ, ਰੇਖਾ ਦੀਦੀ ਕਮਲਾ ਦੀਦੀ, ਰਾਜਵਿੰਦਰ ਦੀਦੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਾਰੇ ਖੂਨਦਾਨੀਆਂ ਨੂੰ ਦੁੱਧ ਫਰੂਟ ਅਤੇ ਸੰਮਾਨ ਪੱਤਰ ਭੇਟ ਕੀਤਾ ਗਿਆ।











