ਜੋਗਾ, – ਨੇੜਲੇ ਪਿੰਡ ਮਾਖਾ ਚਹਿਲਾਂ ਦੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਲਾ ਵਿਖੇ ਪੜਦੀਆਂ ਤਿੰਨ ਵਿਦਿਆਰਥਣਾ ਦਾ ਆਪਣੇ ਪ੍ਰੇਮੀਆਂ ਨਾਲ ਫਰਾਰ ਹੋ ਜਾਣਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨਾਂ ਵਿੱਚੋਂ ਦੋ ਵਿਦਿਆਰਥਣਾ ਦੀ ਘਰ ਵਾਪਸੀ ਹੋ ਚੁੱਕੀ ਹੈ, ਅਤੇ ਇੱਕ ਨਾਬਾਲਗ ਲੜਕੀ ਲਾਪਤਾ ਹੈ, ਜਿਸ ਨੂੰ ਲੱਭਣ ਵਿੱਚ ਪਿਛਲੇ ਕਈ ਦਿਨਾਂ ਤੋਂ ਥਾਣਾ ਜੋਗਾ ਦੀ ਪੁਲਿਸ ਨਾ ਕਾਮਯਾਬ ਰਹੀ ਹੈ, ਜਿਸ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਵੱਲੋਂ ਅੱਜ ਥਾਣਾ ਜੋਗੇ ਦਾ ਘਿਰਿਆਓ ਕਰਕੇ ਧਰਨਾ ਲਾਇਆ ਗਿਆ। ਇਸ ਮੌਕੇ ਕਿਸਾਨ ਆਗੂ ਮਹਿੰਦਰ ਸਿੰਘ ਭੈਣੀ ਬਾਘਾ ਜੀਤ ਸਿੰਘ ਦਲੇਵਾਂ ਰਾਜ ਸਿੰਘ ਅਕਲੀਆ ਸਿੰਦਰਪਾਲ ਕੌਰ ਕੁਲਵਿੰਦਰ ਕੌਰ ਅਕਲੀਆ ਜੋਰਾ ਸਿੰਘ ਮਾਖਾ ਨਾਜਮ ਸਿੰਘ ਖਾਲਸਾ ਸਾਬਕਾ ਸਰਪੰਚ ਚਰਨਜੀਤ ਸਿੰਘ ਮਾਖਾ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਜਿਲਾ ਪ੍ਰਧਾਨ ਰਘਬੀਰ ਚੰਦ ਸ਼ਰਮਾ ਡਾਕਟਰ ਗੁਰਵਿੰਦਰ ਸਿੰਘ ਜੋਗਾ ਆਦਿ ਵੱਖ ਵੱਖ ਬੁਲਾਰਿਆਂ ਨੇ ਥਾਣਾ ਜੋਗਾ ਅੱਗੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 11 ਜੁਲਾਈ ਤੋਂ ਪਿੰਡ ਮਾਖਾ ਚਹਿਲਾਂ ਨਬਾਲਗ ਬੱਚੀ ਜੋ ਕੇ ਪਿੰਡ ਰੱਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜਦੀ ਸੀ ਲਾਪਤਾ ਹੋਈ ਹੈ। ਉਹਨਾਂ ਦੱਸਿਆ ਕਿ ਪਰਿਵਾਰ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਥਾਣਾ ਜੋਗਾ ਵਿਖੇ ਵਾਰ-ਵਾਰ ਗੇੜੇ ਮਾਰਨ ਦੇ ਬਾਵਜੂਦ ਥਾਣਾ ਜੋਗਾ ਦੇ ਮੁਲਾਜ਼ਮਾਂ ਵੱਲੋਂ ਪਰਿਵਾਰ ਨਾਲ ਮਾੜਾ ਵਤੀਰਾ ਕੀਤਾ ਗਿਆ, ਪਰਿਵਾਰ ਨੂੰ ਬੁਰਾ ਭਲਾ ਵੀ ਪੁਲਿਸ ਵੱਲੋਂ ਕਿਹਾ ਗਿਆ, ਪਰ ਬੱਚੀ ਨੂੰ ਲੱਭਣ ਵਿੱਚ ਜੋਗਾ ਪੁਲਿਸ ਨੇ ਦਿਲਚਸਪੀ ਨਹੀਂ ਦਿਖਾਈ ਜਿਸ ਕਾਰਨ ਪਰਿਵਾਰ ਨੇ ਜਥੇਬੰਦੀਆਂ ਨਾਲ ਰਾਬਤਾ ਕਰਕੇ ਥਾਣੇ ਜੋਗੇ ਦਾ ਘਰਾਓ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਇਨਸਾਫ ਲੈਣ ਲਈ ਥਾਣੇ ਅੱਗੇ ਧਰਨਾ ਲਾਇਆ ਗਿਆ ਹੈ। ਉਧਰ ਜੋਗਾ ਪੁਲਿਸ ਦਾ ਕਹਿਣਾ ਸੀ ਕਿ ਕੁਝ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਕੁਝ ਵਿਅਕਤੀ ਗ੍ਰਿਫਤਾਰ ਵੀ ਕੀਤੇ ਗਏ ਹਨ। ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਪਹੁੰਚੇ ਡੀਐਸਪੀ ਪ੍ਰਿਤਪਾਲ ਸਿੰਘ ਨੇ ਪੰਜ ਮੈਂਬਰੀ ਕਮੇਟੀ ਨਾਲ ਮੀਟਿੰਗ ਕੀਤੀ ਅਤੇ ਤਿੰਨ ਦਿਨਾਂ ਵਿੱਚ ਬੱਚੀ ਨੂੰ ਲੱਭਣ ਦਾ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾਇਆ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਛੋਟੇ ਬੱਚੇ ਬੱਚੀਆਂ ਤੇ ਮੋਬਾਇਲ ਫੋਨ ਮਾੜਾ ਪ੍ਰਭਾਵ ਪਾਉਂਦੇ ਹਨ ਜੋ ਕਿ ਸਕੂਲੀ ਬੱਚਿਆਂ ਦੇ ਮੋਬਾਇਲ ਫੋਨ ਸਕੂਲ ਵਿੱਚ ਲਿਜਾਣ ਦੀ ਮਨਾਹੀ ਕੀਤੀ ਜਾਵੇ।
Thank you for reading this post, don't forget to subscribe!ਬਾਈਟ ਡੀਐਸਪੀ ਪ੍ਰਿਤਪਾਲ ਸਿੰਘ ਬਾਈਟ ਮਹਿੰਦਰ ਸਿੰਘ ਭੈਣੀ ਬਾਗਾ
ਪੱਤਰਕਾਰ ਵਿਰੇੰਦਰ ਪਾਲ ਮੰਤਰੋ











