November 2, 2026 9:46 pm

ਕਿਸਾਨ ਦੇ ਉੱਤੇ ਥਾਣੇ ਚ ਕੀਤਾ ਗਿਆ ਝੂਠੇ ਮੁਕਦਮਾ ਦਰਜ

ਮਹਿਤਪੁਰ,6ਜੂਨ(ਦਲਵੀਰ ਸਿੰਘ ਕੂਨਰ)

Thank you for reading this post, don't forget to subscribe!

ਅੱਜ ਇੱਥੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲਾ ਪ੍ਰਧਾਨ ਸੰਦੀਪ ਅਰੋੜਾ ਤੇ ਕੀਤੇ ਝੂਠੇ ਪਰਚੇ ਤੇ ਡੀ ਐਸ ਪੀ ਸ਼ਾਹਕੋਟ ਦੇ ਇਸ਼ਾਰਿਆ ਤੇ ਮਹਿਤਪੁਰ ਪੁਲਿਸ ਵੱਲੋ ਕੀਤੇ ਜਾ ਰਹੇ ਪੁਲਿਸ ਜਬਰ ਖਿਲਾਫ ਕੁੱਲ ਹਿੰਦ ਕਿਸਾਨ ਸਭਾ ਵੱਲੋ ਸੰਦੀਪ ਅਰੋੜਾ, ਬਲਵਿੰਦਰ ਸਿੰਘ, ਤੇ ਸਤਨਾਮ ਸਿੰਘ ਦੇ ਪ੍ਰਧਾਨਗੀ ਮੰਡਲ ਹੇਠ ਬਸ ਅੱਡਾ ਮਹਿਤਪੁਰ ਇੱਕ ਵਿਸ਼ਾਲ ਰੈਲੀ ਕੀਤੀ ਗਈ । ਜਿਸ ਵਿੱਚ ਸੰਯੁਕਤ ਮੋਰਚੇ ਦੇ ਪ੍ਰਮੁੱਖ ਆਗੂ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਨਿਹੱਲਗੜ , ਸੂਬਾ ਮੀਤ ਸਕੱਤਰ ਲਖਵੀਰ ਸਿੰਘ ਨਿਜਾਮਪੁਰ, ਸੂਬਾ ਮੀਤ ਪ੍ਰਧਾਨ ਸੂਬਾ ਸੂਰਤ ਸਿੰਘ ਧਰਮਕੋਟ, ਸੁਬਾਈ ਆਗੂਆਂ ਬਲਕਾਰ ਸਿੰਘ ਵਲਟੋਹਾ, ਚਮਕੌਰ ਸਿੰਘ ਬੀਰਮੀ, ਜਸਵੀਰ ਸਿੰਘ ਝੱਜ ਲੁਧਿਆਣਾ, ਰਾਜਵਿੰਦਰ ਸਿੰਘ ਰਾਣਾ ,ਮੁਕੰਦ ਸਿੰਘ ਕਪੂਰਥਲਾ, ਤਰਲੋਕ ਸਿੰਘ ਭਬਿਆਣਾ, ਮਾਸਟਰ ਚਰਨ ਸਿੰਘ, ਅਮਰਜੀਤ ਸਿੰਘ ਸੁਲਤਾਨਪੁਰ ਲੋਧੀ, ਦਿਲਬਾਗ ਸਿੰਘ ਚੰਦੀ, ਰਜਿੰਦਰ ਹੈਪੀ, ਮਨਦੀਪ ਸਿੱਧੂ, ਮਜ਼ਦੂਰ ਆਗੂ ਸਿਕੰਦਰ ਸੰਧੂ ,ਸੁਨੀਲ ਕੁਮਾਰ ਤੇ ਵੀਰ ਕੁਮਾਰ ਕਰਤਾਰਪੁਰ, ਕਾਮਰੇਡ ਸੁਰਿੰਦਰ ਖੀਵਾ, ਸੋਡੀ ਹੰਸ ,ਤੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਰਸਪਾਲ ਕੈਲੇ ਨੇ ਕਿਹਾ ਕਿ ਡੀ ਐਮ ਪੀ ਸ਼ਾਹਕੋਟ ਦੇ ਐਸ ਐਚ ਓ ਮਹਿਤਪੁਰ ਨੇ ਮੋਟੀ ਰਿਸ਼ਵਤ ਲੈ ਕੇ ਤੇ ਪੁਰਾਣੀ ਕਿੜ ਕੱਢਦਿਆਂ ਸੰਦੀਪ ਅਰੋੜਾ ਤੇ ਝੂਠਾ ਪਰਚਾ ਦਰਜ ਕੀਤਾ ਹੈ।ਇਹ 10 ਸਾਲਾਂ ਦੀ ਗੱਲ ਜਿਸ ਦਾ ਸੰਦੀਪ ਅਰੋੜਾ ਵੱਲੋਂ ਕੋਟ ਕੇਸ ਵੀ ਕੀਤਾ ਹੋਇਆ ਹੈ। ਡੀ ਆਈ ਜੀ ਸਾਹਿਬ ਪਾਸੋ ਇਨਕਵਰੀ ਦੀ ਮਾਰਕ ਕਾਰਵਾਈ ਗਈ ਪਰ ਡੀ ਐਸ ਪੀ ਸ਼ਾਹਕੋਟ ਨੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਸੰਦੀਪ ਅਰੋੜਾ ਤੇ ਭਾਰੀ ਪੁਲਿਸ ਫੋਰਸ ਭੇਜ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਥਾਣੇ ਵਿੱਚ ਉਸ ਨੂੰ ਨੀਵਾਂ ਦਿਖਾਉਣ ਤੇ ਦੂਜੀ ਧਿਰ ਨੂੰ ਖੁਸ਼ ਕਰਨ ਖੁਦ ਜਾ ਕੇ ਉਸਦਾ ਨਿਰਾਦਰ ਕੀਤਾ ਗਿਆ ਜਿਸ ਨੂੰ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਐਸ ਐਚ ਓ ਵੱਲੋਂ ਵਰਤੀ ਗਈ ਗਲਤ ਸ਼ਬਦਾਵਲੀ ਦਾ ਵੀ ਨੋਟਿਸ ਲੈਂਦਿਆਂ ਕਿਹਾ ਕਿ ਜਿੰਨਾ ਚਿਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਸੰਦੀਪ ਅਰੋੜਾ ਤੇ ਕੀਤਾ ਝੂਠਾ ਪਰਚਾ ਰੱਦ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਚੁੱਪ ਨਹੀਂ ਬੈਠਾਂਗੇ। ਉਹਨਾਂ ਇੱਕ ਪੱਤਰਕਾਰ ਵੱਲੋਂ ਗਲਤ ਛਾਪੀ ਖਬਰ ਦਾ ਜਵਾਬ ਦਿੰਦਿਆਂ ਕਿਹਾ ਕਿ ਸੰਦੀਪ ਅਰੋੜਾ ਕੱਲ ਵੀ ਲਾਲ ਝੰਡੇ ਦਾ ਜਰਨੈਲ ਸੀ ਅੱਜ ਵੀ ਹੈ ਅਤੇ ਕੱਲ ਵੀ ਰਹੇਗਾ। ਅੰਤ ਸ਼ਹਿਰ ਵਿੱਚ ਮੁਜ਼ਾਹਰਾ ਕਰਨ ਤੋਂ ਬਾਅਦ ਮੁੱਖ ਚੌਂਕ ਵਿੱਚ ਡੀ ਐਸ ਪੀ ਸ਼ਾਹਕੋਟ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਵਿਕਾਸ ਕੱਕੜ ਟੀਨੂੰ ਮਿਗਲਾਨੀ, ਅਮਰਦੀਪ ਢਿੱਲੋ ,ਭਰਾਤਰੀ ਜਥੇਬੰਦੀ ਬੀਕੇਯੂ ਤੋਦੇਵਾਲ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਖਹਿਰਾ, ਜਸਵੰਤ ਸਿੰਘ ਲੋਗੜ ,ਸੀ ਪੀ ਆਈ ਐਮ ਪਰਵਿੰਦਰ ਕਾਲਾ ਸ਼ਾਹਕੋਟ, ਕਿਰਤੀ ਕਿਸਾਨ ਯੂਨੀਅਨ ਦੇ ਅਮਨ ਚੀਦਾ ਆਦਿ ਨੇ ਸੰਬੋਧਨ ਕੀਤਾ। ਲੰਗਰ ਦੀ ਸੇਵਾ ਬਾਬਾ ਬਲਵਿੰਦਰ ਸਿੰਘ ,ਸਾਬਕਾ ਸਰਪੰਚ ਜਰਨੈਲ ਸਿੰਘ ਤੇ ਸੁਸਾਇਟੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਬਾਜਵਾ ਨੇ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਦਿਲਬਾਗ ਸਿੰਘ ਚੰਦੀ ਨੇ ਬਾਖੂਬੀ ਨੇ ਨਿਭਾਈ।

ਜਾਰੀ ਕਰਤਾ ਸੰਦੀਪ ਅਰੋੜਾ

और पढ़ें

Cricket Live Score

Corona Virus

Rashifal

और पढ़ें