Thank you for reading this post, don't forget to subscribe!
ਮਹਿਤਪੁਰ, (ਦਲਵੀਰ ਸਿੰਘ ਕੂਨਰ)
,ਬੀਕੇਯੂ ਦੁਆਬਾ ਦੇ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਤੰਦਾਊਰਾ ਨੂੰ ਉਸ ਵਕਤ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੀ ਹੁਣਹਾਰ ਬੇਟੀ ਰਾਜਵਿੰਦਰ ਕੌਰ ਜੋ ਕਿ ਪੁਰੇਵਾਲ ਪੱਤੀ ਵਿਖੇ ਵਿਆਹੇ ਹੋਏ ਸਨ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਚਾਨਕ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਹ ਆਪਣੇ ਪਿੱਛੇ ਆਪਣੇ ਪਤੀ ਸੋਨੂੰ ਪੁਰੇਵਾਲ ਅਤੇ ਇੱਕ ਬੇਟੀ ਨੂੰ ਛੱਡ ਕੇ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਦੁੱਖ ਦੀ ਖਬਰ ਨੂੰ ਸੁਣਦਿਆਂ ਕਿਸਾਨ ਮਜ਼ਦੂਰ, ਮੁਲਾਜ਼ਮ, ਜਥੇਬੰਦੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਦੁੱਖ ਦੀ ਘੜੀ ਵਿੱਚ ਅਲੱਗ ਅਲੱਗ ਜਥੇਬੰਦੀਆਂ ਦੇ ਆਗੂਆਂ, ਰਾਜਨੀਤਿਕ ਨੇਤਾਵਾਂ, ਸਮੂਹ ਪੱਤਰਕਾਰ ਭਾਈਚਾਰੇ ਅਤੇ ਰਿਸ਼ਤੇਦਾਰਾਂ ਵੱਲੋਂ ਬੀ ਕੇਯੂ ਦੁਆਬਾ ਦੇ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਰਾਜਵਿੰਦਰ ਕੌਰ ਦਾ ਸਸਕਾਰ ਅੱਜ 6 ਜੂਨ ਨੂੰ ਦੁਪਹਿਰ 12 ਵਜੇ ਪੁਰੇਵਾਲ ਪੱਤੀ ਵਿਖੇ ਕੀਤਾ ਜਾਵੇਗਾ।
Views: 82











