November 2, 2026 10:47 pm

ਨੂਰਮਹਿਲ,ਸ਼ਿਵ ਸੈਨਾ ਉੱਤਰ ਭਾਰਤ ਦੀ ਮੀਟਿੰਗ ਵਿੱਚ ਸ਼੍ਰੀਮਤੀ ਰਾਜਵਿੰਦਰ ਕੌਰ ਬਣੇ ਪੰਜਾਬ ਪ੍ਰਧਾਨ

ਸੰਗਠਨ ਧਾਰਮਿਕ ਜਾਂ ਰਾਜਨੀਤਿਕ ਨਹੀਂ, ਸਿਰਫ਼ ਸਮਾਜ ਵਿੱਚੋਂ ਜ਼ੁਲਮ ਨੂੰ ਖ਼ਤਮ ਕਰਨਾ ਮੁੱਖਮਕਸਦ:ਅਮਨਦੀਪ ਸਿੱਧੂ

Thank you for reading this post, don't forget to subscribe!

ਨੂਰਮਹਿਲ, (ਸਤਨਾਮ ਸੋਨੂੰ)

ਆਈ.ਟੀ. ਸੈੱਲ ਦੇ ਨੈਸ਼ਨਲ ਪ੍ਰੈਜ਼ੀਡੈਂਟ ਅਜੈ ਬੱਬਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਪਿੰਡ ਉੱਪਲ ਖਾਲਸਾ ਵਿਖੇ ‘ਸ਼ਿਵ ਸੈਨਾ ਉੱਤਰ ਭਾਰਤ’ ਦੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਪਿੰਡ ਪੱਧਰ ‘ਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਨੇ ਭਾਗ ਲਿਆ।

ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸ਼੍ਰੀਮਤੀ ਰਾਜਵਿੰਦਰ ਕੌਰ ਨੂੰ ਪੰਜਾਬ ਪ੍ਰਧਾਨ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ‘ਸ਼ਿਵ ਸੈਨਾ ਉੱਤਰ ਭਾਰਤ ਮਹਿਲਾ ਸੁਰੱਖਿਆ’ ਦੀ ਨੈਸ਼ਨਲ ਪ੍ਰੈਜ਼ੀਡੈਂਟ ਮੈਡਮ ਅਮਨਦੀਪ ਸਿੱਧੂ ਅਤੇ ਉਨ੍ਹਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਨੇ ਪਿੰਡ ਵਾਸੀਆਂ ਨਾਲ ਵਿਚਾਰ-ਵਟਾਂਦਰਾ ਕੀਤਾ।

ਲੋਕਾਂ ਨੂੰ ਸੰਬੋਧਨ ਕਰਦਿਆਂ ਮੈਡਮ ਅਮਨਦੀਪ ਸਿੱਧੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਟੀਮ ‘ਸ਼ਿਵ ਸੈਨਾ ਉੱਤਰ ਭਾਰਤ’ ਇੱਕ ਨਿਰੋਲ ਸਮਾਜ ਸੇਵੀ ਸੰਗਠਨ ਹੈ। ਇਸ ਦਾ ਕਿਸੇ ਵੀ ਧਾਰਮਿਕ ਜਾਂ ਰਾਜਨੀਤਿਕ ਗਤੀਵਿਧੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਗਠਨ ਦਾ ਮੁੱਖ ਉਦੇਸ਼ ਸਮਾਜ ਵਿੱਚ ਵਧ ਰਹੇ ਜ਼ੁਲਮ ਅਤੇ ਜੁਰਮ ਨੂੰ ਬਹੁਤ ਹੀ ਪਿਆਰ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਖ਼ਤਮ ਕਰਨਾ ਹੈ।

ਮੀਟਿੰਗ ਦੌਰਾਨ ਸਮਾਜਿਕ ਮੁੱਦਿਆਂ ‘ਤੇ ਗੰਭੀਰ ਚਰਚਾ ਕੀਤੀ ਗਈ ਅਤੇ ਸਾਰੇ ਹਾਜ਼ਰੀਨ ਨੂੰ ਆਪਸੀ ਮਤਭੇਦ ਭੁਲਾ ਕੇ ਰਲ-ਮਿਲ ਕੇ ਰਹਿਣ ਅਤੇ ਇੱਕਜੁੱਟ ਹੋ ਕੇ ਚੱਲਣ ਦਾ ਸੁਨੇਹਾ ਦਿੱਤਾ ਗਿਆ।

और पढ़ें

Cricket Live Score

Corona Virus

Rashifal

और पढ़ें