ਖਾਂਬਰਾ /ਸਤਿਨਾਮ ਕੁਮਾਰ ਸੋਨੂੰ
Thank you for reading this post, don't forget to subscribe!ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਜਲੰਧਰ ਦੇ ਕਸਬਾ ਖਾਂਬਰਾ ਵਿਖੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਦੁੱਗਲ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਸ੍ਰਪਰਸਤ ਡਾਕਟਰ ਰਾਮ ਜੀ ਲਾਲ, ਪਰਮਜੀਤ ਭੱਲੋਵਾਲ ਚੀਫ਼ ਅਡਵਾਈਜ਼ਰ, ਕੌਮੀ ਚੇਅਰਮੈਨ ਐਂਟੀ ਕ੍ਰਾਈਮ ਸੈੱਲ ਦਲਵਿੰਦਰ ਸਿੰਘ ਮਰੋਕ, ਪੰਜਾਬ ਪ੍ਰਧਾਨ ਬਲਬੀਰ ਸਿੰਘ ਚੀਮਾ ਅਤੇ ਕਮਲ਼ ਰਾਵਤ ਚੇਅਰਪਰਸਨ ਇਸਤਰੀ ਵਿੰਗ ਹੈਦਰਾਬਾਦ ਵਿਸ਼ੇਸ਼ ਤੌਰ ਤੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਨ ਲਈ ਪਹੁੰਚੇ ਹੋਏ ਸਨ। ਇਸ ਮੌਕੇ ਮੰਚ ਵੱਲੋਂ ਅਮਿਤ ਕੁਮਾਰ ਬ੍ਰਾਂਚ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਖਾਂਬਰਾ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਅਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਨਾਗਰਿਕ ਨੂੰ ਆਪਣੇ ਬੈਂਕਿੰਗ ਅਧਿਕਾਰਾਂ ਅਤੇ ਵਿੱਤੀ ਸੁਰੱਖਿਆ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਬੈਂਕ ਗਾਹਕਾਂ ਨਾਲ ਸਨਮਾਨ ਅਤੇ ਪਾਰਦਰਸ਼ਤਾ ਨਾਲ ਵਿਵਹਾਰ ਕਰਨਾ ਜ਼ਰੂਰੀ ਹੈ।ਖਾਤੇ, ਲੈਣ-ਦੇਣ, ਲੋਨ ਅਤੇ ਬੈਂਕ ਚਾਰਜਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨਾ ਗਾਹਕ ਦਾ ਅਧਿਕਾਰ ਹੈ।ਗਲਤ ਬੈਂਕਿੰਗ ਪ੍ਰਥਾਵਾਂ ਜਾਂ ਅਨੁਸੁਚਿਤ ਵਸੂਲੀ ਦੇ ਵਿਰੁੱਧ ਸ਼ਿਕਾਇਤ ਕਰਨ ਦਾ ਅਧਿਕਾਰ ਹਰ ਗਾਹਕ ਕੋਲ ਹੈ।ਆਪਣੀ ਨਿੱਜੀ ਅਤੇ ਵਿੱਤੀ ਜਾਣਕਾਰੀ ਦੀ ਸੁਰੱਖਿਆ ਪ੍ਰਤੀ ਜਾਗਰੂਕ ਰਹੋ।ਕਿਸੇ ਵੀ ਬੈਂਕਿੰਗ ਸਮੱਸਿਆ ਵਿੱਚ ਪਹਿਲਾਂ ਬੈਂਕ ਦੀ ਸ਼ਿਕਾਇਤ ਪ੍ਰਣਾਲੀ ਦੀ ਵਰਤੋਂ ਕਰੋ ਅਤੇ ਲੋੜ ਪੈਣ ‘ਤੇ ਉਚਿਤ ਨਿਯਾਮਕ ਮੰਚ ਤੱਕ ਮਾਮਲਾ ਲੈ ਕੇ ਜਾਓ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮ ਦਾਸ ਹੀਰ ਜ਼ਿਲ੍ਹਾ ਚੇਅਰਮੈਨ ਬੁਧੀਜੀਵੀ ਸੈੱਲ, ਕੁਲਦੀਪ ਸਿੰਘ ਸੈਕਟਰੀ ਪੰਜਾਬ, ਦਿਨੇਸ਼ ਕੁਮਾਰ ਚੇਅਰਮੈਨ ਬੁਧੀਜੀਵੀ ਸੈੱਲ ਪੰਜਾਬ, ਅਮਰਪ੍ਰੀਤ ਸਿੰਘ ਅਡਵਾਈਜ਼ਰ ਪੰਜਾਬ, ਪਰਮਜੀਤ ਸਿੰਘ ਚੇਅਰਮੈਨ ਕਰਤਾਰ ਪੁਰ, ਅਮਜ਼ਦ ਬੇਗ ਪੱਪੂ ਚੇਅਰਮੈਨ ਬਲਾਕ ਜਲੰਧਰ, ਕੁਲਦੀਪ ਦਾਸ ਮੀਤ ਪ੍ਰਧਾਨ, ਪਰਮਿੰਦਰ ਕੌਰ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਵੀਨਾ ਰਾਣੀ ਪ੍ਰਧਾਨ ਇਸਤਰੀ ਵਿੰਗ ਜਲੰਧਰ ਆਦਿ ਨੇ ਵੀ ਸਮਾਰੋਹ ਵਿਚ ਸ਼ਮੂਲੀਅਤ ਕੀਤੀ।











