November 2, 2026 8:45 pm

Punjab News ਅਸੋਸੀਏਸ਼ਨ ਆਫ ਸੀਨੀਅਰ ਕਲੱਬਜ਼ ਬਰੈਂਪਟਨ ਵੱਲੋਂ ਮਲਟੀਕਲਚਰਲ ਡਾਂਸ ਫੈਸਟੀਵਲ

ਬਰੈਂਪਟਨ: ਅਸੋਸੀਏਸ਼ਨ ਆਫ ਸੀਨੀਅਰ ਕਲੱਬਜ਼ ਬਰੈਂਪਟਨ ਵੱਲੋਂ ਐਨੂਅਲ ਕੈਨੇਡਾ ਡੇ ਦੇ ਮੌਕੇ ’ਤੇ

Thank you for reading this post, don't forget to subscribe!

ਚੀਫ ਬਿਊਰੋ ਦਲਵੀਰ ਸਿੰਘ ਕੂਨਰ

 

ਮਲਟੀਕਲਚਰਲ ਡਾਂਸ ਫੈਸਟੀਵਲ ਕਰਵਾਇਆ ਗਿਆ। ਇਹ ਸਮਾਗਮ ਬਰੈਂਪਟਨ ਦੇ ਸੌਕਰ ਸੈਂਟਰ ਦੇ ਇੰਡੋਰ ਹਾਲ ਵਿੱਚ ਹੋਇਆ, ਜਿਸ ਵਿੱਚ ਬਰੈਂਪਟਨ ਦੀਆਂ ਕਰੀਬ 50 ਸੀਨੀਅਰ ਸਿਟੀਜ਼ਨ ਕਲੱਬਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।

ਸਮਾਗਮ ਦੌਰਾਨ ਵੱਖ-ਵੱਖ ਭਾਈਚਾਰਿਆਂ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪੰਜਾਬੀ ਭਾਈਚਾਰੇ ਦੇ ਸੀਨੀਅਰ ਮੈਂਬਰਾਂ ਵੱਲੋਂ ਗਿੱਧਾ ਅਤੇ ਭੰਗੜਾ ਪੇਸ਼ ਕਰਕੇ ਪੰਜਾਬੀ ਸੱਭਿਆਚਾਰ ਦੀ ਰੰਗੀਨ ਝਲਕ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਤਮਿਲ ਅਤੇ ਚੀਨੀ ਭਾਈਚਾਰਿਆਂ ਦੇ ਮੈਂਬਰਾਂ ਨੇ ਆਪਣੇ ਰਵਾਇਤੀ ਨਾਚ ਪੇਸ਼ ਕਰਕੇ ਸਮਾਗਮ ਨੂੰ ਬਹੁ-ਸੱਭਿਆਚਾਰਕ ਰੰਗ ਦਿੱਤਾ। ਸੀਨੀਅਰ ਮੈਂਬਰਾਂ ਵੱਲੋਂ ਗੀਤ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ।

ਸਮਾਗਮ ਵਿੱਚ ਬਰੈਂਪਟਨ ਦੀ ਐਮ.ਪੀ. ਰੂਬੀ ਸਹੋਤਾ ਸਮੇਤ ਹੋਰ ਐਮ.ਪੀਜ਼ ਅਤੇ ਐਮ.ਪੀ.ਪੀਜ਼ ਨੇ ਸ਼ਿਰਕਤ ਕੀਤੀ ਅਤੇ ਹਾਜ਼ਰੀਨ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸੀਨੀਅਰ ਨਾਗਰਿਕ ਕੈਨੇਡਾ ਦੇ ਬਹੁ-ਸੱਭਿਆਚਾਰਕ ਸਮਾਜ ਦੀ ਮਜ਼ਬੂਤੀ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਅਜਿਹੇ ਸੱਭਿਆਚਾਰਕ ਸਮਾਗਮਾਂ ਨੂੰ ਭਾਈਚਾਰਕ ਸਾਂਝ ਅਤੇ ਆਪਸੀ ਸਦਭਾਵਨਾ ਮਜ਼ਬੂਤ ਕਰਨ ਲਈ ਮਹੱਤਵਪੂਰਨ ਦੱਸਿਆ।

ਇਸ ਮੌਕੇ ਬਲੈਕ ਆਫ ਕਲੱਬ ਬਰੈਂਪਟਨ ਵੱਲੋਂ ਪ੍ਰਧਾਨ ਪਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਕਲੱਬ ਦੇ ਸਕੱਤਰ ਜਸਵੰਤ ਸਿੰਘ ਧਾਲੀਵਾਲ, ਵਿੱਤ ਸਕੱਤਰ ਕੁਲਵਿੰਦਰ ਸਿੰਘ ਬਿਣਿੰਗ, ਗੁਰਨਾਮ ਸਿੰਘ ਮਹਿਸਮਪੁਰੀ, ਰਾਮ ਦਿਆਲ, ਡਾ. ਸੁਰਜੀਤ ਸਿੰਘ ਸਮੇਤ ਹੋਰ ਮੈਂਬਰ ਵੀ ਮੌਜੂਦ ਰਹੇ।

ਸਮਾਗਮ ਦੌਰਾਨ ਸੀਨੀਅਰ ਨਾਗਰਿਕਾਂ ਨੇ ਆਪਣੀ ਕਲਾ, ਸੱਭਿਆਚਾਰ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਇਹ ਸੰਦੇਸ਼ ਦਿੱਤਾ ਕਿ ਉਮਰ ਦੇ ਕਿਸੇ ਵੀ ਪੜਾਅ ’ਤੇ ਸਰਗਰਮ ਰਹਿ ਕੇ ਸਮਾਜ ਅਤੇ ਭਾਈਚਾਰੇ ਨਾਲ ਜੁੜਿਆ ਜਾ ਸਕਦਾ ਹੈ। ਸਮਾਗਮ ਦੇ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਸਾਰੇ ਸੀਨੀਅਰ ਕਲੱਬਾਂ, ਕਲਾਕਾਰਾਂ, ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।

और पढ़ें

Cricket Live Score

Corona Virus

Rashifal

और पढ़ें