Thank you for reading this post, don't forget to subscribe!
ਗੁਰਦੁਆਰਾ,(ਦਲਵੀਰ ਸਿੰਘ ਕੂਨਰ) ਸ਼੍ਰੀ ਗੁਰੂ ਸਿੰਘ ਸਭਾ ਨਕੋਦਰ ਸਮੂਹ ਪ੍ਰਬੰਧਕ ਕਮੇਟੀ ਅਤੇ ਵਿਸ਼ੇਸ਼ ਤੌਰ ਤੇ ਐਨ, ਆਰ,ਆਈ ਸੰਗਤਾਂ ਅਤੇ ਇਲਾਕੇ ਨਿਵਾਸੀ ਸੰਗਤਾਂ ਵੱਲੋਂ ਹੜ ਪੀੜਤਾਂ ਦੀ ਮਦਦ ਵਾਸਤੇ ਪਹਿਲਾਂ ਵੀ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਹਨ। ਅੱਜ ਫਿਰ ਜਿਵੇਂ ਰਾਸ਼ਨ ਦੁੱਧ ਅਤੇ ਹੋਰ ਕਈ ਲੁੜੀਂਦਾ ਸਮਾਨ ਭੇਜ ਜਾ ਰਹੇ ਹਨ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੋਰ ਤੇ ਸਮੂਹ ਸੰਗਤਾਂ ਦਾ ਧੰਨਵਾਦ ਹੈ ਜਿਨਾਂ ਨੇ ਵੀ ਹਰ ਵਾਰ ਹੜ ਪੀੜਤਾਂ ਦੀ ਮਦਦ ਵਾਸਤੇ ਤਨ ਮਨ ਧਨ ਨਾਲ ਸੇਵਾ ਕੀਤੀ। ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਵੀ ਆਖਿਆ ਗਿਆ ਕਿ ਜਿਵੇਂ ਹੜ ਪੀੜਤਾਂ ਦੀ ਮਦਦ ਵਾਸਤੇ ਜਿੱਥੇ ਹੜ ਆਏ ਹਨ ਉਥੇ ਦੀ ਸੰਗਤਾਂ ਦੇ ਮੰਗਾਂ ਮੁਤਾਬਕ ਜੋ ਵੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਕੋਦਰ ਪ੍ਰਬੰਧਕ ਕਮੇਟੀ ਵੱਲੋਂ ਫਰਜ ਬਣੇਗਾ ਅਸੀਂ ਹੜ ਪੀੜਤਾਂ ਦੀ ਮਦਦ ਵਾਸਤੇ ਡੱਟ ਕੇ ਨਾਲ ਖੜੇ ਹਾਂ।
21/9/2025
Views: 132











