November 2, 2026 8:10 pm

ਸੰਤ ਬਾਬਾ ਦਲੇਰ ਸਿੰਘ ਖਾਲਸਾ ਵੱਲੋਂ ਲੋੜਵੰਦ ਪਰਿਵਾਰਾਂ ਦੀਆ ਧੀਆਂ ਦੇ ਕਰਵਾਏ ਸਮੂਹਿਕ ਆਨੰਦ ਕਾਰਜ

 

Thank you for reading this post, don't forget to subscribe!

ਹਰ ਸਾਲ ਲੋੜਵੰਦ ਲੜਕੀਆਂ ਦੇ ਵਿਆਹ ਅਕਾਲਪੁਰਾ ਪਲਾੜਾ ਸਾਹਿਬ ਵਿਖੇ ਕਰਨ ਦਾ ਕੀਤਾ ਵਾਅਦਾ

ਜੋਗਾ, 24 ਮਾਰਚ ( ਵਿਰੇੰਦਰਪਾਲ ਮੰਤਰੋ)—ਗੁਰਦੁਆਰਾ ਅਕਾਲਪੁਰਾ ਪੁਲਾੜਾ ਸਾਹਿਬ ਜੋਗਾ ਵਿਖੇ ਲੋੜਵੰਦ ਪਰਿਵਾਰਾਂ ਦੀਆ 38 ਧੀਆਂ ਦੇ ਬਾਬਾ ਦਲੇਰ ਸਿੰਘ ਖਾਲਸਾ ਖੇੜੀ ਵਾਲਿਆਂ ਵਲੋਂ ਸਮੂਹਿਕ ਆਨੰਦ ਕਾਰਜ ਅਤੇ ਸ਼ਬਦ ਗੁਰੂ ਚੇਤਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ਼ਬਦ ਗੁਰੂ ਨਾਲ ਜੁੜਨ ਅਤੇ ਲੋੜਵੰਦਾਂ ਦੀ ਮਦਦ ਕਰਨ ਦਾ ਸੁਨੇਹਾ ਦਿੱਤਾ ਗਿਆ। 38 ਲੋੜਵੰਦਾਂ ਪਰਿਵਾਰਾਂ ਦੀਆ ਧੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾ ਕੇ ਬਾਬਾ ਦਲੇਰ ਸਿੰਘ ਜੀ ਵਲੋਂ ਉਨ੍ਹਾਂ ਨੂੰ ਲੋੜੀਦਾ ਸਮਾਨ ਦਿੱਤਾ ਗਿਆ। ਇਸ ਸਮਾਗਮ ਵਿੱਚ ਜੋਗਾ, ਅਕਲੀਆ, ਪੱਖੋਂ, ਭੈਣੀ ਫੱਤਾ ਆਦਿ ਪਿੰਡਾਂ ਦੀ ਸੰਗਤ ਨੇ ਵੀ ਇਸ ਕਾਰਜ ਵਿੱਚ ਸਹਿਯੋਗ ਦਿੱਤਾ। ਬਾਬਾ ਦਲੇਰ ਸਿੰਘ ਖਾਲਸਾ ਵਲੋਂ ਲੜਕੀਆਂ ਨੂੰ ਅਸ਼ੀਰਵਾਦ ਦਿੰਦਿਆ ਉਨ੍ਹਾਂ ਦੀ ਜਿੰਦਗੀ ਖੁਸ਼ਹਾਲ ਅਤੇ ਸੁੱਖਦਈ ਬਤੀਤ ਕਰਨ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ।ਇਸ ਮੌਕੇ ਉਨ੍ਹਾਂ ਸੰਗਤ ਨੂੰ ਕਿਹਾ ਕਿ ਸਾਨੂੰ ਸ਼ਬਦ ਗੁਰੂ ਨਾਲ ਜੁੜ ਕੇ ਜਿੰਦਗੀ ਦੇ ਫਰਜ਼, ਭੇਦ, ਕਰਤੱਬ ਸਮਝਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਸਾਡੀ ਨੌਜਵਾਨ ਪੀੜ੍ਹੀ ਨੂੰ ਖਾ ਰਿਹਾ ਹੈ, ਨੌਜਵਾਨਾਂ ਨੂੰ ਗੁਰੂ ਸਾਹਿਬ ਨਾਲ ਜੁੜ ਕੇ ਸਮਾਜ ਵਿੱਚ ਫੈ਼ਲੀ ਇਸ ਅਲਾਮਤ ਨੂੰ ਜੜ ਤੋਂ ਪੁੱਟਣਾ ਚਾਹੀਦਾ ਹੈ

और पढ़ें

Cricket Live Score

Corona Virus

Rashifal

और पढ़ें