November 2, 2026 9:49 pm

ਸਿਧਾਵਾਂ ਬੇਟ ਪੰਜਾਬ: ਜਿਸਦਾ ਖੇਤ ਉਸਦੀ ਰੇਤ ਨਹੀਂ ਰਹੀ — ਹੁਣ ਕਿਸਾਨ ਦਾ ਖੇਤ ਤੇ ਮਾਫ਼ੀਆ ਦੀ ਰੇਤ: ਸੰਦੀਪ ਅਰੋੜਾ*

 

Thank you for reading this post, don't forget to subscribe!

**ਸਿਧਾਵਾਂ ਬੇਟ, 4 ਦਸੰਬਰ (ਪੱਤਰਕਾਰ ਦਲਵੀਰ ਸਿੰਘ ਕੂਨਰ)**

ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਜਮੀਨਾਂ ‘ਚ ਚੜ੍ਹੀ ਵੱਡੀ ਮਾਤਰਾ ਦੀ ਰੇਤ ਨੇ ਉਨ੍ਹਾਂ ਦੀਆਂ ਫਸਲਾਂ ਤਬਾਹ ਕਰ ਦਿੱਤੀਆਂ। ਸੰਯੁਕਤ ਕਿਸਾਨ ਮੋਰਚੇ ਨੇ “**ਜਿਸਦਾ ਖੇਤ ਉਸਦੀ ਰੇਤ**” ਦੇ ਨਾਅਰੇ ਹੇਠ ਸਰਕਾਰ ਤੋਂ ਮੰਗ ਕੀਤੀ ਸੀ ਕਿ ਕਿਸਾਨ ਆਪਣੀ ਜ਼ਮੀਨ ‘ਚ ਪਈ ਰੇਤ ਵੇਚ ਕੇ ਘਰ ਚੱਲਾ ਸਕਣ। ਇਸ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਰੇਤ ਚੁੱਕਣ ਦੀ ਮਨਜ਼ੂਰੀ ਦਿੱਤੀ ਸੀ।ਪਰ ਜਮੀਨੀ ਹਕੀਕਤ ਇਸ ਤੋਂ ਉਲਟ ਨਜ਼ਰ ਆ ਰਹੀ ਹੈ। “ਜਿਸਦਾ ਖੇਤ ਉਸਦੀ ਰੇਤ” ਦੀ ਬਜਾਏ ਸਥਿਤੀ ਇਹ ਬਣ ਗਈ ਹੈ ਕਿ **ਕਿਸਾਨ ਦਾ ਖੇਤ ਤੇ ਮਾਫ਼ੀਆ ਦੀ ਰੇਤ** ਚੱਲ ਰਹੀ ਹੈ। ਅੱਜ ਤਾਂ ਹੱਦ ਹੀ ਹੋ ਗਈ ਜਦੋਂ **ਸਤਲੁਜ ਪੁਲ ਹੇਠ ਸ਼ਰੇਆਮ ਰੇਤ ਦਾ ਟੱਕ ਲਾਇਆ ਗਿਆ**, ਜਿਸ ਦੀ ਜਾਣਕਾਰੀ ਮਿਲਣ ’ਤੇ ਇਲਾਕੇ ਦੇ ਲੋਕ ਅਤੇ ਕਿਸਾਨ ਜਥੇਬੰਦੀਆਂ ਮੌਕੇ ‘ਤੇ ਇਕੱਠੇ ਹੋਏ ਤੇ ਧਰਨਾ ਲਾ ਦਿੱਤਾ। ਉਨ੍ਹਾਂ ਨੇ ਪਾਬੰਦੀਸ਼ੁਦਾ ਮਸ਼ੀਨਾਂ ਨੂੰ ਤੁਰੰਤ ਰੁਕਵਾਇਆ।ਕਿਸਾਨ ਆਗੂਆਂ ਨੇ ਮੰਗ ਕੀਤੀ ਕਿ **ਗੈਰਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਤੁਰੰਤ ਕਾਰਵਾਈ ਹੋਵੇ**।ਇਸ ‘ਤੇ ਐਸਐਚਓ ਨੇ ਭਰੋਸਾ ਦਿਵਾਇਆ ਕਿ **ਮਾਈਨਿੰਗ ਅਫਸਰ ਨੂੰ ਬੁਲਾਇਆ ਗਿਆ ਹੈ ਅਤੇ ਕਾਰਵਾਈ ਕੀਤੀ ਜਾਵੇਗੀ**।ਕਿਸਾਨ ਸੰਘਠਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਕਾਰਵਾਈ ਨਾ ਹੋਈ ਅਤੇ ਟੱਕ ਮੁੜ ਚੱਲਿਆ ਤਾਂ **5 ਦਸੰਬਰ ਨੂੰ ਮੀਟਿੰਗ ਬੁਲਾ ਕੇ ਵੱਡੇ ਪੱਧਰ ਦਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ**।**ਇਸ ਮੌਕੇ ਉਪਸਥਿਤ ਆਗੂ*** ਮੇਜਰ ਸਿੰਘ ਖੁਰਲਾਪੁਰ (ਜਮਹੂਰੀ ਕਿਸਾਨ ਸਭਾ)* ਬਲਰਾਜ ਸਿੰਘ ਕੋਟਉਮਰਾ* ਸੰਦੀਪ ਅਰੋੜਾ (ਆਲ ਇੰਡੀਆ ਕਿਸਾਨ ਸਭਾ)* ਦਿਲਬਾਗ ਸਿੰਘ ਚੰਦੀ* ਬਲਜੀਤ ਸਿੰਘ (ਦਿਹਾਤੀ ਮਜ਼ਦੂਰ ਸਭਾ)* ਪਹਿਲਵਾਨ ਸਿੰਘ* ਸਤਨਾਮ ਸਿੰਘ ਖਹਿਰਾ* ਮਹਿੰਦਰ ਸਿੰਘ ਬੰਬ* ਸੁਰਜੀਤ ਸਿੰਘ ਗੋਰਸੀਆਂ ਆਦਿ।

और पढ़ें

Cricket Live Score

Corona Virus

Rashifal

और पढ़ें