ਜਿਲ੍ਹਾ ਮਾਨਸਾ ਦੇ ਪਿੰਡ ਮਾਖਾ ਦੇ ਮਰਹੂਮ ਸਾਬਕਾ ਫੌਜੀ ਜਰਨੈਲ ਸਿੰਘ ਮਾਖਾ ਦੀ ਯਾਦ ਚ ਉਹਨਾਂ ਦੀ ਦੂਸਰੀ ਬਰਸੀ ਮੌਕੇ ਜਿੱਥੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਭੋਗ ਪਾਏ ਗਏ। ਉਥੇ ਉਹਨਾਂ ਦੇ ਸਪੁੱਤਰਾਂ ਗੁਰਦੀਪ ਸਿੰਘ ਚਰਨਜੀਤ ਸਿੰਘ ਸਮੂਹ ਪਰਿਵਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਦਾਨ ਕੀਤੀ ਜਗਹਾ ਦਾ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ Eyes ਉਦਘਾਟਨ ਕੀਤਾ। ਇਸ ਮੌਕੇ ਵੱਡੀ ਗਿਣਤੀ ਚ ਆਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰੀਤ ਰਮਦਾਸੀਆ ਨੇ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੂੰ ਅੰਮ੍ਰਿਤ ਬਾਣੀ ਨਾਲ ਜਿੱਥੇ ਨਿਹਾਲ ਕੀਤਾ, ਉਥੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਪ੍ਰੇਰਨਾ ਕੀਤੀ। ਨਾ ਪਿੰਡ ਮਾਖਾ ਦੇ ਅੱਜ ਜਰਨੈਲ ਸਿੰਘ ਦੇ ਪਰਿਵਾਰ ਦਾ ਪਿੰਡ ਮਾਖਾ ਜਿਲਾ ਮਾਨਸਾ ‘ਚ ਸ੍ਰੀ ਰਵਿਦਾਸ ਜੀ ਮਹਾਰਾਜ ਦਾ ਮੰਦਰ ਬਣਾਉਣ ਤੇ ਪਰਿਵਾਰ ਦਾ ਧੰਨਵਾਦ ਕੀਤਾ।
ਪੱਤਰਕਾਰ ਵਿਰੇੰਦਰਪਾਲ ਮੰਤਰੋ
Views: 74











