November 2, 2026 9:40 pm

ਬਿਲਗਾ ਵਿਖੇ ਦਿਨ-ਦਿਹਾੜੇ ਮਹਿਲਾ ਤੋਂ 20 ਹਜ਼ਾਰ ਰੁਪਏ ਤੇ ਮੋਬਾਇਲ ਖੋਹ ਕੇ ਲੁਟੇਰੇ ਫ਼ਰਾਰ

ਪੰਜਾਬ ਬਿਊਰੋ ਚੀਫ ਦਲਵੀਰ ਸਿੰਘ ਕੂਨਰ

Thank you for reading this post, don't forget to subscribe!

ਬੈਂਕ ਤੋਂ ਕਰੀਬ 100 ਗਜ਼ ਦੀ ਦੂਰੀ ’ਤੇ ਵਾਪਰੀ ਘਟਨਾ, ਥਾਣਾ ਮੁਖੀ ਦਿਲਬਾਗ ਸਿੰਘ ਵੱਲੋਂ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦਾ ਭਰੋਸਾ

ਬਿਲਗਾ: ਬਿਲਗਾ ਵਿਖੇ ਦਿਨ-ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇੱਕ ਮਹਿਲਾ ਤੋਂ 20 ਹਜ਼ਾਰ ਰੁਪਏ, ਮੋਬਾਇਲ ਫੋਨ ਅਤੇ ਘਰ ਦੀਆਂ ਚਾਬੀਆਂ ਵਾਲਾ ਲਿਫ਼ਾਫ਼ਾ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਪੀੜਤ ਮਹਿਲਾ ਦਲਜੀਤ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਪੱਤੀ ਨੀਲੋਵਾਲ, ਬਿਲਗਾ ਨੇ ਦੱਸਿਆ ਕਿ ਉਹ ਸਵੇਰੇ ਕਰੀਬ 10:25 ਵਜੇ ਬਿਲਗਾ ਸਥਿਤ ਕੈਨਰਾ ਬੈਂਕ ਤੋਂ 20 ਹਜ਼ਾਰ ਰੁਪਏ ਕਢਵਾ ਕੇ ਮੋਟਰਸਾਈਕਲ ਦੀ ਕਿਸ਼ਤ ਦੇਣ ਲਈ ਜਾ ਰਹੀ ਸੀ। ਉਸ ਨੇ ਦੱਸਿਆ ਕਿ ਬੈਂਕ ਤੋਂ ਕਰੀਬ 100 ਗਜ਼ ਦੀ ਦੂਰੀ ’ਤੇ ਜਦੋਂ ਉਹ ਪਹੁੰਚੀ ਤਾਂ ਸਾਹਮਣਿਓਂ ਆ ਰਹੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਸ ਦਾ ਲਿਫ਼ਾਫ਼ਾ ਖੋਹ ਕੇ ਫ਼ਰਾਰ ਹੋ ਗਏ।

ਪੀੜਤ ਅਨੁਸਾਰ ਲਿਫ਼ਾਫ਼ੇ ਵਿੱਚ 20 ਹਜ਼ਾਰ ਰੁਪਏ ਨਕਦ, ਇੱਕ ਮੋਬਾਇਲ ਫੋਨ ਅਤੇ ਘਰ ਦੀਆਂ ਚਾਬੀਆਂ ਸਨ। ਘਟਨਾ ਤੋਂ ਬਾਅਦ ਉਸ ਨੇ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰੌਲਾ ਵੀ ਪਾਇਆ। ਉਸ ਦਾ ਰੌਲਾ ਸੁਣ ਕੇ ਕੁਝ ਲੋਕਾਂ ਨੇ ਵੀ ਲੁਟੇਰਿਆਂ ਦਾ ਪਿੱਛਾ ਕੀਤਾ, ਪਰ ਦੋਵੇਂ ਮੋਟਰਸਾਈਕਲ ਸਵਾਰ ਤੇਜ਼ੀ ਨਾਲ ਮੋਟਰਸਾਈਕਲ ਭਜਾ ਕੇ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਿਲਗਾ ਦੇ ਮੁਖੀ ਦਿਲਬਾਗ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਪੀੜਤ ਮਹਿਲਾ ਤੋਂ ਘਟਨਾ ਸਬੰਧੀ ਪੁੱਛਗਿੱਛ ਕੀਤੀ। ਥਾਣਾ ਮੁਖੀ ਨੇ ਪੀੜਤ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਆਸ-ਪਾਸ ਦੇ ਇਲਾਕੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਤੱਕ ਪਹੁੰਚ ਕੀਤੀ ਜਾ ਸਕੇ।

और पढ़ें

Cricket Live Score

Corona Virus

Rashifal

और पढ़ें