November 2, 2026 9:38 pm

ਬਿਜਲੀ ਸੰਕਟ ਖ਼ਿਲਾਫ਼ ਬਲਦੇਵ ਸਿੰਘ ਖਹਿਰਾ ਦੀ ਅਗਵਾਈ ਹੇਠ ਗੁਰਾਇਆ ’ਚ ਅਕਾਲੀ ਦਲ ਦਾ ਧਰਨਾ

(ਪੰਜਾਬ ਚੀਫ ਬਿਊਰੋ ਦਲਵੀਰ ਸਿੰਘ ਕੂਨਰ

Thank you for reading this post, don't forget to subscribe!

ਲੰਬੇ ਬਿਜਲੀ ਕੱਟਾਂ ਤੋਂ ਅੱਕੇ ਲੋਕਾਂ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਗਟ, ਐਕਸੀਅਨ ਨੂੰ ਸੌਂਪਿਆ ਮੰਗ ਪੱਤਰ

ਗੁਰਾਇਆ, 16 ਸਤੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਫਿਲੌਰ ਵੱਲੋਂ ਪੰਜਾਬ ਵਿੱਚ ਪੈਦਾ ਹੋਏ ਬਿਜਲੀ ਸੰਕਟ ਅਤੇ ਇਲਾਕੇ ਵਿੱਚ ਲੱਗ ਰਹੇ ਲੰਬੇ ਤੇ ਵਾਰ-ਵਾਰ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਐਕਸੀਅਨ ਦਫ਼ਤਰ ਗੁਰਾਇਆ ਵਿਖੇ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਹਲਕਾ ਫਿਲੌਰ ਦੇ ਇੰਚਾਰਜ ਸ. ਬਲਦੇਵ ਸਿੰਘ ਖਹਿਰਾ ਦੀ ਅਗਵਾਈ ਹੇਠ ਹੋਇਆ, ਜਿਸ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ, ਅਕਾਲੀ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਸ. ਬਲਦੇਵ ਸਿੰਘ ਖਹਿਰਾ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਸਰਕਾਰ ਵੱਲੋਂ ਬਿਜਲੀ ਖੇਤਰ ਵਿੱਚ ਕੀਤੇ ਕੰਮਾਂ ਬਾਰੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਕੋਈ ਨਵਾਂ ਥਰਮਲ ਪਲਾਂਟ ਲਗਾਇਆ ਗਿਆ ਅਤੇ ਨਾ ਹੀ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਗਏ, ਜਿਸ ਕਾਰਨ ਅੱਜ ਪੰਜਾਬ ਦੇ ਲੋਕ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਲੰਬੇ ਬਿਜਲੀ ਕੱਟਾਂ ਕਾਰਨ ਪੰਜਾਬ ਦਾ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ। ਕਿਸਾਨਾਂ ਨੂੰ ਖੇਤਾਂ ਵਿੱਚ ਫ਼ਸਲਾਂ ਦੀ ਸਿੰਚਾਈ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਜਨਰੇਟਰ ਚਲਾਉਣ ਲਈ ਮਹਿੰਗਾ ਡੀਜ਼ਲ ਵਰਤਣਾ ਪੈ ਰਿਹਾ ਹੈ। ਘਰਾਂ ਵਿੱਚ ਬਜ਼ੁਰਗਾਂ, ਬੱਚਿਆਂ ਅਤੇ ਆਮ ਲੋਕਾਂ ਨੂੰ ਵੀ ਬਿਜਲੀ ਦੀ ਅਣਨਿਯਮਿਤ ਸਪਲਾਈ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਸ. ਖਹਿਰਾ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਬਜਾਏ ਸਰਕਾਰ ਵੱਲੋਂ ਇਸ਼ਤਿਹਾਰਾਂ ਰਾਹੀਂ ਆਪਣੀ ਕਾਰਗੁਜ਼ਾਰੀ ਦਾ ਪ੍ਰਚਾਰ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀਆਂ ਜ਼ਮੀਨੀ ਸਮੱਸਿਆਵਾਂ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਅਤੇ ਬਿਜਲੀ ਸਪਲਾਈ ਵਿੱਚ ਸੁਧਾਰ ਕਰਨਾ ਚਾਹੀਦਾ ਹੈ।

ਧਰਨੇ ਦੌਰਾਨ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਬਿਜਲੀ ਸਪਲਾਈ ਨਾਲ ਸਬੰਧਤ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਐਕਸੀਅਨ ਸਾਹਿਬ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ, ਜਿਸ ਵਿੱਚ ਇਲਾਕੇ ਦੀ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਵੱਖ-ਵੱਖ ਮੰਗਾਂ ਰੱਖੀਆਂ ਗਈਆਂ।

ਇਹ ਹਨ ਮੁੱਖ ਮੰਗਾਂ

ਇਲਾਕੇ ਵਿੱਚ ਲੱਗ ਰਹੇ ਵਾਰ-ਵਾਰ ਅਤੇ ਲੰਬੇ ਬਿਜਲੀ ਕੱਟਾਂ ਨੂੰ ਤੁਰੰਤ ਘਟਾਇਆ ਜਾਵੇ।

ਜੇਕਰ ਕਿਸੇ ਕਾਰਨ ਬਿਜਲੀ ਸਪਲਾਈ ਬੰਦ ਕਰਨੀ ਜ਼ਰੂਰੀ ਹੋਵੇ ਤਾਂ ਲੋਕਾਂ ਨੂੰ ਪਹਿਲਾਂ ਤੋਂ ਸੂਚਿਤ ਕੀਤਾ ਜਾਵੇ।

ਖ਼ਰਾਬ ਟਰਾਂਸਫਾਰਮਰਾਂ, ਬਿਜਲੀ ਦੀਆਂ ਤਾਰਾਂ ਅਤੇ ਹੋਰ ਤਕਨੀਕੀ ਖ਼ਰਾਬੀਆਂ ਨੂੰ ਤੁਰੰਤ ਠੀਕ ਕੀਤਾ ਜਾਵੇ।

ਘੱਟ ਵੋਲਟੇਜ ਅਤੇ ਵਾਰ-ਵਾਰ ਟ੍ਰਿਪਿੰਗ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ।

ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਲੋੜ ਅਨੁਸਾਰ ਨਵੇਂ ਟਰਾਂਸਫਾਰਮਰ ਅਤੇ ਬਿਜਲੀ ਲਾਈਨਾਂ ਦੀ ਵਿਵਸਥਾ ਕੀਤੀ ਜਾਵੇ।

ਬਿਜਲੀ ਸਬੰਧੀ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਸਬੰਧਤ ਸਟਾਫ਼ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਜਾਣ।

ਸ. ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਇਲਾਕੇ ਦੀ ਬਿਜਲੀ ਸਪਲਾਈ ਵਿੱਚ ਤੁਰੰਤ ਸੁਧਾਰ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਬਿਜਲੀ ਸੰਕਟ ਨੂੰ ਲੈ ਕੇ ਸਰਕਾਰ ਨੂੰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ।

ਇਹ ਆਗੂ ਰਹੇ ਹਾਜ਼ਰ

ਧਰਨੇ ਵਿੱਚ ਜਥੇਦਾਰ ਹਰਜਿੰਦਰ ਸਿੰਘ ਲੱਲੀਆਂ, ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ; ਜਥੇਦਾਰ ਚੂਹੜ ਸਿੰਘ, ਜਨਰਲ ਸਕੱਤਰ ਪੰਜਾਬ; ਸ. ਜਸਵੀਰ ਸਿੰਘ, ਸਾਬਕਾ ਚੇਅਰਮੈਨ ਰੁੜਕਾ ਖੁਰਦ ਅਤੇ ਮੈਂਬਰ ਪੀ.ਏ.ਸੀ. ਕਮੇਟੀ; ਸ. ਬਲਵਿੰਦਰ ਸਿੰਘ ਗੜ੍ਹੀ ਮਹਾਸਿੰਘ; ਸ. ਸੰਤੋਖ ਸਿੰਘ ਘਾਰੂ ਬੁੰਡਾਲਾ, ਮੈਂਬਰ ਜਨਰਲ ਕੌਂਸਲ ਪੰਜਾਬ; ਸ. ਸੁਲੱਖਣ ਸਿੰਘ ਰਾਏਪੁਰ ਅਰਾਈਆਂ, ਮੈਂਬਰ ਜਨਰਲ ਕੌਂਸਲ ਪੰਜਾਬ; ਸ. ਕੁਲਦੀਪ ਸਿੰਘ ਜੌਹਲ ਅੱਪਰਾ, ਮੈਂਬਰ ਜਨਰਲ ਕੌਂਸਲ ਪੰਜਾਬ; ਸ. ਚੂਹੜ ਸਿੰਘ ਬੜਾ ਪਿੰਡ, ਮੈਂਬਰ ਜਨਰਲ ਕੌਂਸਲ ਪੰਜਾਬ; ਸ. ਕੁਲਦੀਪ ਸਿੰਘ ਬਾਜਵਾ ਢੱਕ ਮਜ਼ਾਰਾ; ਪ੍ਰਿੰਸੀਪਲ ਰਾਮਤੀਰਥ ਸਿੰਘ ਕੋਟ ਗਰੇਵਾਲ; ਜਸਵਿੰਦਰ ਸਿੰਘ ਕਾਲਾ, ਬਲਾਕ ਸੰਮਤੀ ਮੈਂਬਰ ਅਤੇ ਹਲਕਾ ਐਸ.ਸੀ. ਵਿੰਗ ਪ੍ਰਧਾਨ; ਜਗਜੀਤ ਸਿੰਘ ਮੰਗਾ, ਹਲਕਾ ਬੀ.ਸੀ. ਵਿੰਗ ਪ੍ਰਧਾਨ; ਅਮਨਿੰਦਰ ਸਿੰਘ ਤੱਗੜ, ਹਲਕਾ ਯੂਥ ਵਿੰਗ ਪ੍ਰਧਾਨ; ਵਿਕਾਸ ਸ਼ਰਮਾ, ਹਲਕਾ ਟ੍ਰੇਡਿੰਗ ਵਿੰਗ ਪ੍ਰਧਾਨ ਅਤੇ ਪ੍ਰਦੀਪ ਚੰਦ, ਹਲਕਾ ਕ੍ਰਿਸਟੀਅਨ ਵਿੰਗ ਪ੍ਰਧਾਨ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ।

ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਸੰਧੂ, ਸਰਕਲ ਪ੍ਰਧਾਨ ਗੁਰਾਇਆ ਸਿਟੀ; ਜਸਵਿੰਦਰ ਸਿੰਘ ਵਿਕੀ, ਸਰਕਲ ਪ੍ਰਧਾਨ ਗੁਰਾਇਆ ਦਿਹਾਤੀ; ਭੁਵਨੇਸ਼ ਸ਼ਰਮਾ, ਸਰਕਲ ਪ੍ਰਧਾਨ ਫਿਲੌਰ ਸਿਟੀ; ਮਨਜੀਤ ਸਿੰਘ ਬਿੱਲਾ, ਸਰਕਲ ਪ੍ਰਧਾਨ ਫਿਲੌਰ ਦਿਹਾਤੀ; ਮਲਕੀਤ ਸਿੰਘ, ਸਰਕਲ ਪ੍ਰਧਾਨ ਮੌ ਸਾਹਿਬ; ਸੁਖਦੀਪ ਸਿੰਘ ਸੁੱਖਾ, ਸਰਕਲ ਪ੍ਰਧਾਨ ਬੁੰਡਾਲਾ; ਦਲਜੀਤ ਸਿੰਘ ਜੀਤਾ, ਸਰਕਲ ਪ੍ਰਧਾਨ ਰੁੜਕਾ ਕਲਾਂ; ਅਮਰਜੀਤ ਸਿੰਘ ਢੇਸੀ, ਸਰਕਲ ਪ੍ਰਧਾਨ ਸੰਘ ਢੇਸੀਆਂ; ਬਹਾਦਰ ਸਿੰਘ, ਸਰਕਲ ਪ੍ਰਧਾਨ ਵਿਰਕਾਂ; ਅਮਰਜੀਤ ਸਿੰਘ ਕਟਾਨਾ, ਸਰਕਲ ਪ੍ਰਧਾਨ ਧੁਲੇਤਾ; ਹਰਜਿੰਦਰ ਸਿੰਘ ਖਾਨਪੁਰ, ਸਰਕਲ ਪ੍ਰਧਾਨ ਅੱਪਰਾ; ਅਜੀਤ ਸਿੰਘ ਲਸਾੜਾ, ਸਰਕਲ ਪ੍ਰਧਾਨ ਲਸਾੜਾ; ਜਤਿੰਦਰਪਾਲ ਸਿੰਘ, ਸਰਕਲ ਪ੍ਰਧਾਨ ਨਗਰ; ਹਰਵਿੰਦਰ ਸਿੰਘ ਭੋਗਲ, ਸਰਕਲ ਪ੍ਰਧਾਨ ਤੇਹੰਗ ਅਤੇ ਬਲਜੀਤ ਸਿੰਘ ਥਾਣੇਦਾਰ, ਸਰਕਲ ਪ੍ਰਧਾਨ ਦੋਸਾਂਝ ਕਲਾਂ ਵੀ ਮੌਜੂਦ ਰਹੇ।

ਯੂਥ ਵਿੰਗ ਤੋਂ ਰਵੀਸ਼ ਮਲਹੋਤਰਾ, ਜਸਪਾਲ ਸਿੰਘ, ਪੰਡਿਤ ਨਿਤਿਨ ਸ਼ਰਮਾ, ਤੇਜਿੰਦਰ ਸਿੰਘ, ਜਸਵਿੰਦਰ ਸਿੰਘ ਪੰਚ, ਸੁਖਪ੍ਰੀਤ ਸਿੰਘ ਸੁਖੀ, ਜਸਕਰਨ ਸਿੰਘ, ਗੁਰਪਿੰਦਰ ਸਿੰਘ ਅਤੇ ਬਲਜੀਤ ਸਿੰਘ ਬਿੱਲਾ ਸਮੇਤ ਹੋਰ ਆਗੂ ਹਾਜ਼ਰ ਰਹੇ।

ਐਸ.ਸੀ. ਵਿੰਗ ਤੋਂ ਗੁਰਮੇਲ ਚੰਦ ਗੇਲਾ, ਸੰਜੇ ਕੁਮਾਰ, ਰਵੀ ਕੁਮਾਰ, ਮਦਨ ਲਾਲ, ਕ੍ਰਿਸ਼ਨ ਬਸਰਾ, ਨਰਿੰਦਰ ਕੁਮਾਰ, ਬ੍ਰਿਸ਼ ਪਾਲ, ਵਰਿੰਦਰ ਕੁਮਾਰ, ਕੁਲਵਿੰਦਰ ਕੁਮਾਰ ਮਾਰੂਤੀ, ਮਨਜੀਤ ਸਿੰਘ ਖਾਲਸਾ, ਪਰਮਜੀਤ ਰਾਮ ਅਤੇ ਲਖਵੀਰ ਸਿੰਘ ਨੇ ਸ਼ਮੂਲੀਅਤ ਕੀਤੀ।

ਬੀ.ਸੀ. ਵਿੰਗ ਤੋਂ ਸਤਵਿੰਦਰ ਸਿੰਘ ਬਬਲੂ, ਸੁਖਵਿੰਦਰ ਸਿੰਘ ਬਾਬੂ ਅਤੇ ਦਲਵੀਰ ਸਿੰਘ ਲੰਬੜਦਾਰ ਸਮੇਤ ਆਗੂ ਮੌਜੂਦ ਸਨ। ਇਸ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਅਨੂਪ ਬੰਗੜ, ਨਵਪ੍ਰੀਤ ਸਿੰਘ ਨਵੀ, ਜਸਪ੍ਰੀਤ ਸਿੰਘ ਜੱਸੀ ਅਤੇ ਕੁਲਵਿੰਦਰ ਸਿੰਘ ਅੱਟਾ; ਸਰਪੰਚ ਅਮਰਜੀਤ ਕਟਾਰੀਆ ਰੁੜਕੀ; ਸੁਰਿੰਦਰ ਸਿੰਘ ਘਟੌੜਾ, ਸਾਬਕਾ ਨਗਰ ਕੌਂਸਲ ਪ੍ਰਧਾਨ ਗੁਰਾਇਆ; ਸ. ਕੁਲਦੀਪ ਸਿੰਘ ਸੇਂਭੀ, ਸ. ਮੁਖਤਿਆਰ ਸਿੰਘ ਗਹੀਰ, ਸ. ਬਲਵਿੰਦਰ ਸਿੰਘ ਕੁੰਦੀ, ਸ. ਰਣਜੀਤ ਸਿੰਘ ਵਿਰਦੀ, ਸ. ਹਰਪ੍ਰੀਤ ਸਿੰਘ ਲਵਲੀ, ਸ. ਕੁਲਦੀਪ ਸਿੰਘ ਕੰਗ ਤੇਹੰਗ ਅਤੇ ਸ. ਨਰੇਂਦਰ ਸਿੰਘ ਸੰਗਤਪੁਰ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਰਹੇ।

ਧਰਨੇ ਦੌਰਾਨ ਹਲਕਾ ਫਿਲੌਰ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਬਿਜਲੀ ਸਪਲਾਈ ਵਿੱਚ ਸੁਧਾਰ, ਲੋਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ।

और पढ़ें

Cricket Live Score

Corona Virus

Rashifal

और पढ़ें