November 2, 2026 8:48 pm

ਪੰਜਾਬ ਵਿੱਚ ਵਿਸ਼ਾਲ ਸਮੂਹਿਕ ਵਿਆਹ ਸਮਾਗਮ, 60 ਬੇਟੀਆਂ ਦੇ ਵਿਆਹ ਤੇ 200 ਯੂਨਿਟ ਖੂਨ ਦਾਨ

ਜਿਲਾ ਇੰਚਾਰਜ ਰਜਿੰਦਰ ਕੁਮਾਰ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ

Thank you for reading this post, don't forget to subscribe!

ਹਿਊਮਨ ਰਾਈਟਸ ਅਵੇਅਰਨੈਸ ਐਸੋਸੀਏਸ਼ਨ (ਰਜਿ.) ਪੰਜਾਬ ਵੱਲੋਂ ਅੱਜ ਗੁਰੂ ਕੀ ਢਾਬ ਗੁਰਦੁਆਰਾ ਸਾਹਿਬ ਵਿਖੇ ਇਕ ਵਿਸ਼ਾਲ ਸਮੂਹਿਕ ਵਿਆਹ ਸਮਾਗਮ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੌਰਾਨ 60 ਬੇਟੀਆਂ ਦੇ ਵਿਆਹ ਰਿਵਾਇਤੀ ਰਸਮਾਂ ਅਤੇ ਖੁਸ਼ੀ ਦੇ ਮਾਹੌਲ ਵਿੱਚ ਕਰਵਾਏ ਗਏ।

ਇਸ ਦੇ ਨਾਲ ਹੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਇਸ ਮਹਾਨ ਉਪਰਾਲੇ ਦੌਰਾਨ ਲਗਭਗ 200 ਯੂਨਿਟ ਖੂਨ ਦਾਨ ਕਰਕੇ ਸੇਵਾ ਦਾ ਵੱਡਾ ਸੁਨੇਹਾ ਵੀ ਦਿੱਤਾ ਗਿਆ। ਸਮਾਗਮ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਆਪਣਾ ਯੋਗਦਾਨ ਦਿੱਤਾ।

ਇਸ ਮੌਕੇ ਗੁਰਲਾਲ ਸਿੰਘ ਲਾਲੀ, ਜਸਪ੍ਰੀਤ ਕੌਰ ਕਲਿਆਣ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਨਿਭਾਈ ਗਈ ਦਿਨ-ਰਾਤ ਦੀ ਮਿਹਨਤ ਅਤੇ ਸੇਵਾ ਭਾਵਨਾ ਕਾਬਿਲ-ਏ-ਸਤਿਕਾਰ ਰਹੀ। ਸਮਾਗਮ ਨੇ ਇਹ ਦਰਸਾਇਆ ਕਿ ਜਦੋਂ ਮਨੁੱਖਤਾ ਦੀ ਭਲਾਈ ਲਈ ਕੰਮ ਕੀਤਾ ਜਾਂਦਾ ਹੈ ਤਾਂ ਸਮਾਜ ਦੇ ਹਰ ਵਰਗ ਵੱਲੋਂ ਖੁੱਲ੍ਹ ਕੇ ਸਹਿਯੋਗ ਮਿਲਦਾ ਹੈ।

ਇਸ ਪਵਿੱਤਰ ਯੱਗ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਸੱਜਣਾਂ, ਵਲੰਟੀਅਰਾਂ, ਗੁਰਦੁਆਰਾ ਪ੍ਰਬੰਧਕ ਕਮੇਟੀ, NRI ਵੀਰਾਂ ਅਤੇ ਤਨ-ਮਨ-ਧਨ ਨਾਲ ਸਹਿਯੋਗ ਦੇਣ ਵਾਲਿਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ।

ਸਮਾਗਮ ਦੌਰਾਨ ਨਵ-ਵਿਆਹੀਆਂ ਜੋੜੀਆਂ ਨੂੰ ਮਾਣਯੋਗ ਸਪੀਕਰ ਸਾਹਿਬ ਅਤੇ ਸਮੁੱਚੀ ਟੀਮ ਵੱਲੋਂ ਸੁਨਹਿਰੇ ਭਵਿੱਖ ਲਈ ਦਿਲੋਂ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ।

और पढ़ें

Cricket Live Score

Corona Virus

Rashifal

और पढ़ें