November 2, 2026 8:06 pm

ਪੰਜਾਬ ਕਾਂਗਰਸ ਦੀ ਮਹਾਂਰੈਲੀ ਲਈ ਸਰਦੂਲਗੜ੍ਹ ਵਿਖੇ ਵਰਕਰਾਂ ਦੀ ਅਹਿਮ ਮੀਟਿੰਗ, 28 ਫਰਵਰੀ ਨੂੰ ਬਰਨਾਲਾ ਵਿੱਚ ਹੋਣ ਜਾ ਰਹੀ ਰੈਲੀ ਦੀ ਤਿਆਰੀਆਂ ਉੱਤੇ ਗੱਲਬਾਤ

(ਪੱਤਰਕਾਰ ਦਲਵੀਰ ਸਿੰਘ ਕੂਨਰ)

Thank you for reading this post, don't forget to subscribe!

 

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਜੀ ਵੱਲੋਂ 28 ਫਰਵਰੀ ਨੂੰ ਬਰਨਾਲਾ ਵਿਖੇ ਹੋਣ ਜਾ ਰਹੀ ਮਹਾਂਰੈਲੀ ਦੇ ਸੰਬੰਧ ਵਿੱਚ ਸਰਦੂਲਗੜ੍ਹ ਵਿਖੇ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਵਰਕਰਾਂ ਅਤੇ ਅਹੁਦੇਦਾਰ ਸਹਿਬਾਨਾਂ ਨੂੰ ਰੱਖਿਆ ਗਿਆ ਸੀ। ਇਸ ਮੀਟਿੰਗ ਵਿੱਚ ਪਾਰਟੀ ਦੇ ਸਮੂਹ ਵਲੰਟੀਅਰ ਸਾਥੀਆਂ ਅਤੇ ਆਏ ਹੋਏ ਅਹੁਦੇਦਾਰਾਂ ਨਾਲ ਗਹਿਰੀ ਚਰਚਾ ਕੀਤੀ ਗਈ, ਤਾਂ ਕਿ ਰੈਲੀ ਦੀ ਤਿਆਰੀਆਂ ਨੂੰ ਬਹੁਤ ਮਜ਼ਬੂਤ ਕੀਤਾ ਜਾ ਸਕੇ।

ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਬਰਨਾਲਾ ਦੀ ਰੈਲੀ ਪਾਰਟੀ ਲਈ ਬਹਿਦ ਮਹੱਤਵਪੂਰਨ ਹੋਵੇਗੀ, ਜਿੱਥੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਨੂੰ ਉਭਾਰਿਆ ਜਾਵੇਗਾ ਅਤੇ ਸਰਕਾਰ ਦੀਆਂ ਨਾਕਾਮੀਆਂ ਦਾ ਖੁਲਾਸਾ ਕੀਤਾ ਜਾਵੇਗਾ। ਉਨ੍ਹਾਂ ਨੇ ਵਰਕਰਾਂ ਨੂੰ ਪ੍ਰੇਰਨਾ ਦਿੰਦੀ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਵਧ ਤੋਂ ਵਧ ਲੋਕਾਂ ਨੂੰ ਰੈਲੀ ਵਿੱਚ ਆਨ ਲਈ ਪ੍ਰੇਰਿਤ ਕਰਨ।

ਮੀਟਿੰਗ ਦੌਰਾਨ, ਰੈਲੀ ਦੀਆਂ ਆਗੂ ਯੋਜਨਾਵਾਂ, ਆਵਾਜਾਈ ਦੇ ਪ੍ਰਬੰਧ, ਪ੍ਰਚਾਰ ਮੁਹਿੰਮ, ਅਤੇ ਸੋਸ਼ਲ ਮੀਡੀਆ ਰਣਨੀਤੀ ‘ਤੇ ਵੀ ਵਿਸਥਾਰ ਨਾਲ ਗੱਲਬਾਤ ਹੋਈ। ਆਗੂਆਂ ਨੇ ਭਰੋਸਾ ਦਿਵਾਇਆ ਕਿ ਸਾਰੇ ਵਰਕਰ ਪੂਰੇ ਜੋਸ਼ ਨਾਲ ਕੰਮ ਕਰਨਗੇ, ਤਾਂ ਕਿ ਇਹ ਰੈਲੀ ਇਕ ਇਤਿਹਾਸਕ ਮੋੜ ਬਣਾ ਸਕੇ, ਜੋ ਕਾਂਗਰਸ ਦੀ ਤਾਕਤ ਅਤੇ ਲੋਕਾਂ ਨਾਲ ਇਸਦਾ ਜੋੜ ਠੀਕ ਤਰ੍ਹਾਂ ਦਰਸਾਉਂਦੀ ਹੈ।

और पढ़ें

Cricket Live Score

Corona Virus

Rashifal

और पढ़ें