November 2, 2026 8:50 pm

ਪਿੰਡ ਜਨਤਾ ਨਗਰ ਵੱਲੋਂ ਛਿੰਝ ਮੇਲਾ 14ਵਾਂ ਕਰਵਾਇਆ ਗਿਆ। ਵਿੱਚ ਸਾਈ ਮੁਹੰਮਦ ਸ਼ਾਹ ਜੀ ਉਹਨਾਂ ਦੇ ਨਾਂ ਤੇ ਛਿੰਝ ਮੇਲਾ ਕਰਵਾਇਆ ਗਿਆ 

ਜਲੰਧਰ, (ਪੱਤਰਕਾਰ ਦਲਵੀਰ ਸਿੰਘ ਕੂਨਰ) – ਤਹਿਸੀਲ ਫਿਲੋਰ ਦੇ ਪਿੰਡ ਜਨਤਾ ਨਗਰ ਵਿੱਚ 14ਵਾਂ ਸਾਲਾਨਾ ਛਿੰਝ ਮੇਲਾ ਬੜੇ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਮੇਲੇ ਦੌਰਾਨ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਦਰਸ਼ਕਾਂ ਅਤੇ ਖਿਡਾਰੀਆਂ ਨੇ ਹਿੱਸਾ ਲਿਆ। ਪਿੰਡ ਵਾਸੀਆਂ ਅਤੇ ਪ੍ਰਬੰਧਕ ਕਮੇਟੀ ਨਵੀਂ ਪ੍ਰਧਾਨ ਸੁੱਖਾ ਜਨਤਾ ਨਗਰ ਸੁਖਵਿੰਦਰ ਸਿੰਘ ਸੁੱਖਾ ਤੇ ਰੂਪਾ ਭਲਵਾਨ ਜੱਸਾ ਪੰਚ ਜੀਵਨ ਨਿਮਾ ਪੰਚ ਪ੍ਰਬੰਧ ਕਮੇਟੀ ਦੇ ਸਾਰੇ ਮੈਂਬਰ ਮੌਜੂਦ ਸਨ, ਜਿਸ ਨਾਲ ਮੇਲੇ ਦਾ ਮਾਹੌਲ ਬਹੁਤ ਹੀ ਰੌਣਕਮਈ ਬਣਿਆ ਰਿਹਾ।

Thank you for reading this post, don't forget to subscribe!

ਇਸ ਮੌਕੇ ਸਾਬਕਾ ਸਰਪੰਚ ਸ. ਪ੍ਰਿਤਪਾਲ ਸਿੰਘ ਜਨਤਾ ਨਗਰ ਪੰਚਾਇਤ ਮੌਜੂਦ ਸਨ ਸਮੇਤ ਕਮੇਟੀ ਦੇ ਸਾਰੇ ਮੈਂਬਰ ਹਾਜ਼ਰ ਸਨ। ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮੇਲੇ ਦੀ ਸਫਲਤਾ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਛਿੰਝ ਮੇਲਾ ਸਾਡੀ ਪੁਰਾਤਨ ਵਿਰਾਸਤ ਅਤੇ ਸਭਿਆਚਾਰ ਦੀ ਨਿਸ਼ਾਨੀ ਹੈ, ਜਿਸ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ।

ਖਾਸ ਮਹਿਮਾਨ ਵਜੋਂ ਕਾਂਗਰਸ ਪਾਰਟੀ ਦੇ ਨਕੋਦਰ ਹਲਕੇ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਜੀ ਤੇ ਚਰਨ ਸਿੰਘ ਰਾਜੋਵਾਲ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਨੂਰਮਹਿਲ ਤੋਂ ਜਨਤਾ ਟ੍ਰੇਨਿੰਗ ਕੰਪਨੀ ਜਸਕਨ ਸਿੰਘ ਜੋਹਲ ਤੋਂ ਗੁਰਦੀਪ ਸਿੰਘ ਦੀਪਾ ਥੰਮਣਵਾਲ ਭਾਜੀ ਤੇ ਮੁਖਤਿਆਰ ਸਿੰਘ ਜ਼ਿਲ੍ਹਾ ਪ੍ਰਦੇਸ਼ ਮੈਂਬਰ ਵੀ ਅਵਤਾਰ ਸਿੰਘ ਸਾਬਕਾ ਸਰਪੰਚ ਸ਼ਮਸ਼ਾਬਾਦ ਤੋਂ ਹੈਪੀ ਸੰਧੂ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਦੇ ਨਾਲ ਰਾਮੇਵਾਲ ਤੋਂ ਅਵਤਾਰ ਸਿੰਘ ਕਾਲਾ ਜੀ ਪੱਪਾ ਫਤਿਹਪੁਰ ਤੋਂ ਸਰਪੰਚ ਵੀ ਹਾਜ਼ਰ ਸਨ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿੰਡਾਂ ਵਿੱਚ ਖੇਡਾਂ ਅਤੇ ਰਵਾਇਤੀ ਮੇਲਿਆਂ ਦਾ ਆਯੋਜਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨਾਲ ਉਨ੍ਹਾਂ ਦੀ ਪੂਰੀ ਟੀਮ ਵੀ ਮੌਜੂਦ ਸਨ।

ਮੇਲੇ ਦੌਰਾਨ ਹੋਈਆਂ ਕੁਸ਼ਤੀਆਂ ਵਿੱਚ ਪ੍ਰਸਿੱਧ ਪਹਲਵਾਨਾਂ ਨੇ ਆਪਣਾ ਜੌਹਰ ਵਿਖਾਇਆ ਅਤੇ ਦਰਸ਼ਕਾਂ ਨੇ ਤਾਲੀਆਂ ਨਾਲ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਜੇਤੂ ਪਹਲਵਾਨਾਂ ਨੂੰ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ।

ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਉਣ ਵਾਲੇ ਸਾਲਾਂ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮ ਕਰਵਾਉਂਦੇ ਰਹਿਣਗੇ ਤਾਂ ਜੋ ਪਿੰਡ ਦੀ ਏਕਤਾ ਅਤੇ ਭਾਈਚਾਰੇ ਨੂੰ ਹੋਰ ਮੌਜੂਦ ਸਨ

और पढ़ें

Cricket Live Score

Corona Virus

Rashifal

और पढ़ें