November 2, 2026 8:07 pm

ਪਠਾਨਕੋਟ ਵਿੱਚ ਆਪ ਅਤੇ ਕਾਂਗਰਸ ਨੂੰ ਵੱਡ ਝਟਕਾ, ਕਈ ਆਗੂਆਂ ਨੇ ਅਕਾਲੀ ਦਲ ਦਾ ਦਾਮਨ ਥਾਮਿਆ

(ਪੱਤਰਕਾਰ ਦਲਵੀਰ ਸਿੰਘ ਕੂਨਰ)

Thank you for reading this post, don't forget to subscribe!

 

ਪਠਾਨਕੋਟ, 4 ਮਾਰਚ — ਪਠਾਨਕੋਟ ਦੀ ਰਾਜਨੀਤੀ ਵਿੱਚ ਅੱਜ ਵੱਡਾ ਉਥਲ-ਪੁਥਲ ਦੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨਾਲ ਸੰਬੰਧਿਤ ਕਈ ਪ੍ਰਮੁੱਖ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਸ਼ਮੂਲੀਅਤ ਨਾਲ ਜ਼ਿਲ੍ਹਾ ਪਠਾਨਕੋਟ ਦੀ ਸਿਆਸੀ ਫ਼ਜ਼ਾ ਵਿੱਚ ਨਵਾਂ ਮੋੜ ਆ ਗਿਆ ਹੈ।

ਜ਼ਿਲ੍ਹਾ ਪਠਾਨਕੋਟ ਤੋਂ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਸ਼੍ਰੀ ਸੰਜੀਵ ਕੁਮਾਰ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਦਾ ਦਾਮਨ ਥਾਮਿਆ। ਉਨ੍ਹਾਂ ਦੇ ਨਾਲ ਸ. ਕੁਲਦੀਪ ਸਿੰਘ (ਸਾਬਕਾ ਸਰਪੰਚ), ਸ. ਭਾਗ ਸਿੰਘ (ਸਾਬਕਾ ਸਰਪੰਚ), ਰਮਨ ਕੁਮਾਰ (ਸਾਬਕਾ ਸਰਪੰਚ), ਸ. ਜਗੀਰ ਸਿੰਘ, ਸ. ਨਰਿੰਦਰ ਸਿੰਘ, ਸ. ਭੁਪਿੰਦਰ ਸਿੰਘ, ਸ਼੍ਰੀ ਰਾਜੇਸ਼ ਥਾਪਾ, ਸ਼੍ਰੀ ਸੁਭਾਸ਼ ਪਠਾਣੀਆ, ਸ. ਸੁਲਿੰਦਰ ਸਿੰਘ ਸੈਣੀ, ਸ਼੍ਰੀ ਜੋਗਿੰਦਰ ਪਾਲ, ਸ਼੍ਰੀ ਤੇਜਿੰਦਰ ਕੁਮਾਰ ਸੈਣੀ, ਸ. ਸ਼ਕਤੀ ਸਿੰਘ, ਸ. ਪਰਮੋਦ ਸਿੰਘ, ਕੰਵਰ ਸਿੰਘ ਪਠਾਣੀਆ (ਵਾਈਸ ਪ੍ਰਧਾਨ), ਸ. ਸੁਰਿੰਦਰ ਸਿੰਘ ਪਠਾਣੀਆ, ਸ਼੍ਰੀ ਨਰੇਸ਼ ਕੁਮਾਰ, ਸ. ਯੁਵਰਾਜ ਸਿੰਘ, ਸ਼੍ਰੀ ਸਾਹਿਲ ਸੈਣੀ, ਸ਼੍ਰੀ ਮਹੇਸ਼ ਕੁਮਾਰ, ਸ਼੍ਰੀ ਰਾਹੁਲ ਚੌਧਰੀ ਅਤੇ ਸ਼੍ਰੀ ਰਜੇਸ਼ ਕੁਮਾਰ ਸਮੇਤ ਹੋਰ ਵਰਕਰ ਵੀ ਪਾਰਟੀ ਵਿੱਚ ਸ਼ਾਮਲ ਹੋਏ।

ਇਸ ਦੇ ਨਾਲ ਹੀ ਸ਼੍ਰੀਮਤੀ ਰੀਤਿਕਾ (ਐਮ.ਸੀ. ਪਠਾਨਕੋਟ) ਅਤੇ ਸ਼੍ਰੀਮਤੀ ਦਾਨੀਆ ਦੇਵੀ (ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ) ਨੇ ਵੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਦਿਆਂ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਨੀਤੀਆਂ ਅਤੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਇਹ ਫੈਸਲਾ ਲੈ ਰਹੇ ਹਨ।

ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸਾਰੇ ਨਵੇਂ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਪਠਾਨਕੋਟ ਵਿੱਚ ਅਕਾਲੀ ਦਲ ਹੋਰ ਮਜ਼ਬੂਤ ਹੋ ਕੇ ਉਭਰੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਲੋਕ ਮੌਜੂਦਾ ਸਰਕਾਰ ਤੋਂ ਨਿਰਾਸ਼ ਹਨ ਅਤੇ ਵਿਕਲਪ ਵਜੋਂ ਅਕਾਲੀ ਦਲ ਵੱਲ ਉਮੀਦ ਨਾਲ ਦੇਖ ਰਹੇ ਹਨ।

ਸਿਆਸੀ ਮਾਹਿਰਾਂ ਅਨੁਸਾਰ ਇਹ ਸ਼ਮੂਲੀਅਤ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਹੱਤਵਪੂਰਨ ਮੰਨੀ ਜਾ ਰਹੀ ਹੈ। ਪਠਾਨਕੋਟ ਵਿੱਚ ਅਕਾਲੀ ਦਲ ਦੀ ਇਹ ਸਰਗਰਮੀ ਹੋਰ ਪਾਰਟੀਆਂ ਲਈ ਚੁਣੌਤੀ ਬਣ ਸਕਦੀ

और पढ़ें

Cricket Live Score

Corona Virus

Rashifal

और पढ़ें