November 2, 2026 8:48 pm

ਤਲਵਣ ਪਿੰਡ ਦੇ ਪ੍ਰਸਿੱਧ ਜੋਹਲ ਪਰਿਵਾਰ ਨਾਲ ਦਹਾਕਿਆਂ ਪੁਰਾਣੀ ਸਾਂਝ – ਆਸਟਰੇਲੀਆ ਏਅਰਪੋਰਟ ‘ਤੇ ਸਰਦਾਰ ਪਰਮਜੀਤ ਸਿੰਘ ਜੋਹਲ ਅਤੇ ਸਰਦਾਰ ਮਹਿਤਾਬ ਸਿੰਘ ਨੇ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

(ਪੱਤਰਕਾਰ ਦਲਵੀਰ ਸਿੰਘ ਕੂਨਰ)

Thank you for reading this post, don't forget to subscribe!

ਨੂਰਮਹਿਲ ਇਲਾਕੇ ਦੇ ਪ੍ਰਸਿੱਧ ਅਤੇ ਇਤਿਹਾਸਕ ਪਿੰਡ ਤਲਵਣ ਵਿੱਚ ਕਈ ਅਜਿਹੇ ਪਰਿਵਾਰ ਵੱਸਦੇ ਹਨ ਜਿਨ੍ਹਾਂ ਨੇ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਖੇਤਰਾਂ ਵਿੱਚ ਆਪਣਾ ਵੱਖਰਾ ਮਕਾਮ ਬਣਾਇਆ ਹੈ। ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਇੱਕ ਮਹਾਨ ਦਰਿਆ ਸੱਤਲੁੱਜ ਦੀ ਠੰਡੀ ਹਵਾ ਨਾਲ ਮਹਿਕਦਾ ਇਹ ਪਿੰਡ ਆਪਣੇ ਵਿਰਸੇ ਅਤੇ ਪ੍ਰਸਿੱਧ ਘਰਾਣਿਆਂ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਮਾਣਯੋਗ ਪਰਿਵਾਰਾਂ ਵਿੱਚੋਂ ਇੱਕ ਹੈ ਜੋਹਲ ਪਰਿਵਾਰ, ਜਿਸਦਾ ਨਾਮ ਇਲਾਕੇ ਵਿੱਚ ਬਹੁਤ ਆਦਰ ਨਾਲ ਲਿਆ ਜਾਂਦਾ ਹੈ।

ਜੋਹਲ ਪਰਿਵਾਰ ਨੂੰ ਇਲਾਕੇ ਵਿੱਚ “ਫੋਜੀ ਹੁਣਾ ਦਾ ਘਰਾਣਾ” ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਪਰਿਵਾਰ ਦੀ ਸਿਆਸਤ ਦਾ ਧੁਰਾ ਫੋਜੀ ਪਰਿਵਾਰਕ ਮੈਂਬਰਾਂ ਨੇ ਸੰਭਾਲਿਆ, ਜਦਕਿ ਆਰਥਿਕ ਮੋਰਚੇ ‘ਤੇ ਸਰਦਾਰ ਬਲਦੇਵ ਸਿੰਘ ਜੋਹਲ ਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਸਿਆਣਪ ਅਤੇ ਮਿਹਨਤ ਨੇ ਪਰਿਵਾਰ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਇਆ।

ਉੱਥੇ ਹੀ ਇਸ ਪਰਿਵਾਰ ਦੀ ਸਰਦਾਰੀ ਦਾ ਤਾਜ ਸਰਦਾਰ ਨਿਰਮਲ ਸਿੰਘ ਜੋਹਲ ਦੇ ਸਿਰ ਸਜਿਆ, ਜਿਨ੍ਹਾਂ ਨੇ ਪਿੰਡ ਅਤੇ ਇਲਾਕੇ ਦੀ ਸੇਵਾ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਸਰਦਾਰ ਨਿਰਮਲ ਸਿੰਘ ਜੋਹਲ ਨੇ ਪਿੰਡ ਦੇ ਸਰਪੰਚ ਵਜੋਂ ਸੇਵਾ ਨਿਭਾਈ ਅਤੇ ਲੋਕਾਂ ਦੇ ਭਰੋਸੇ ‘ਤੇ ਖਰੇ ਉਤਰੇ। ਇਸ ਤੋਂ ਇਲਾਵਾ ਉਹ ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵਜੋਂ ਵੀ ਕੰਮ ਕਰਦੇ ਰਹੇ। ਆਪਣੇ ਦੌਰਾਨ ਉਨ੍ਹਾਂ ਨੇ ਪਿੰਡ ਅਤੇ ਇਲਾਕੇ ਦੇ ਵਿਕਾਸ ਲਈ ਕਈ ਉਪਰਾਲੇ ਕੀਤੇ ਅਤੇ ਲੋਕਾਂ ਵਿੱਚ ਆਪਣੀ ਸੱਚੀ ਸੇਵਾ ਕਰਕੇ ਖਾਸ ਪਛਾਣ ਬਣਾਈ।

ਇਸ ਮਾਣਯੋਗ ਜੋਹਲ ਪਰਿਵਾਰ ਨਾਲ ਮੇਰੀ ਦਹਾਕਿਆਂ ਪੁਰਾਣੀ ਸਾਂਝ ਅਤੇ ਪਿਆਰ ਭਰੀ ਰਿਸ਼ਤੇਦਾਰੀ ਰਹੀ ਹੈ। ਇਹ ਰਿਸ਼ਤਾ ਸਿਰਫ਼ ਜਾਣ-ਪਛਾਣ ਤੱਕ ਸੀਮਿਤ ਨਹੀਂ, ਸਗੋਂ ਪਿਆਰ, ਆਦਰ ਅਤੇ ਭਰੋਸੇ ‘ਤੇ ਟਿਕਿਆ ਹੋਇਆ ਹੈ।

ਅੱਜ ਜਦੋਂ ਅਸੀਂ ਆਸਟਰੇਲੀਆ ਦੇ ਏਅਰਪੋਰਟ ‘ਤੇ ਪਹੁੰਚੇ ਤਾਂ ਜੋਹਲ ਪਰਿਵਾਰ ਵੱਲੋਂ ਦਿਖਾਈ ਗਈ ਮਿਹਮਾਨਨਵਾਜ਼ੀ ਨੇ ਦਿਲ ਖੁਸ਼ ਕਰ ਦਿੱਤਾ। ਸਰਦਾਰ ਨਿਰਮਲ ਸਿੰਘ ਜੋਹਲ ਦੇ ਸਪੁੱਤਰ ਸਰਦਾਰ ਪਰਮਜੀਤ ਸਿੰਘ ਜੋਹਲ ਅਤੇ ਪਰਿਵਾਰ ਦੇ ਦਾਮਾਦ ਸਰਦਾਰ ਮਹਿਤਾਬ ਸਿੰਘ ਨੇ ਸਾਰੇ ਜਥੇ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਜੀ ਆਇਆਂ ਆਖਿਆ। ਉਨ੍ਹਾਂ ਦੀ ਇਸ ਪਿਆਰ ਭਰੀ ਮਿਹਮਾਨਨਵਾਜ਼ੀ ਨੇ ਦੱਸ ਦਿੱਤਾ ਕਿ ਜੋਹਲ ਪਰਿਵਾਰ ਅੱਜ ਵੀ ਆਪਣੇ ਸੱਭਿਆਚਾਰਕ ਮੁੱਲਾਂ ਅਤੇ ਪਰੰਪਰਾਵਾਂ ਨੂੰ ਬਰਕਰਾਰ ਰੱਖੇ ਹੋਏ ਹੈ।

ਵਿਦੇਸ਼ ਦੀ ਧਰਤੀ ‘ਤੇ ਵੀ ਆਪਣੇ ਲੋਕਾਂ ਵੱਲੋਂ ਮਿਲਿਆ ਇਹ ਪਿਆਰ ਅਤੇ ਸਨਮਾਨ ਦਿਲ ਨੂੰ ਛੂਹ ਜਾਂਦਾ ਹੈ। ਜੋਹਲ ਪਰਿਵਾਰ ਵੱਲੋਂ ਦਿੱਤਾ ਗਿਆ ਇਹ ਸਤਿਕਾਰ ਅਤੇ ਪਿਆਰ ਸਦਾ ਯਾਦ ਰਹੇਗਾ।

ਅੰਤ ਵਿੱਚ, ਜੋਹਲ ਪਰਿਵਾਰ ਦੇ ਸਰਦਾਰ ਪਰਮਜੀਤ ਸਿੰਘ ਜੋਹਲ ਅਤੇ ਸਰਦਾਰ ਮਹਿਤਾਬ ਸਿੰਘ ਦਾ ਇਸ ਪਿਆਰ ਭਰੇ ਸਵਾਗਤ ਲਈ ਦਿਲੋਂ ਧੰਨਵਾਦ ਕੀਤਾ ਗਿਆ

और पढ़ें

Cricket Live Score

Corona Virus

Rashifal

और पढ़ें