Thank you for reading this post, don't forget to subscribe!
ਮਹਿਤਪੁਰ,16, ਸਤੰਬਰ (ਦਲਵੀਰ ਸਿੰਘ ਕੂਨਰ) ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀਆਂ ਮੰਡੀਆਂ ਵਿੱਚ ਅੱਜ 16 ਸਤੰਬਰ ਤੋਂ ਝੋਨਾ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਜਾਣਕਾਰੀ ਵਿਚ ਵਾਧਾ ਕਰਦਿਆਂ ਸਕੱਤਰ ਮਾਰਕੀਟ ਕਮੇਟੀ ਮਹਿਤਪੁਰ ਤਜਿੰਦਰ ਕੁਮਾਰ ਅਤੇ ਮਨਦੀਪ ਸਿੰਘ ਮੰਡੀ ਇੰਚਾਰਜ ਮਾਰਕੀਟ ਕਮੇਟੀ ਮਹਿਤਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਹਿਤਪੁਰ, ਸੰਗੋਵਾਲ ,ਬਘੇਲ ਮੰਡੀਆਂ ਵਿੱਚ ਝੋਨੇ ਦੀ ਆਮਦ ਨੂੰ ਲੈ ਕੇ ਮੰਡੀਆਂ ਵਿੱਚ ਪੀਣ ਵਾਲੇ ਪਾਣੀ,ਫੜਾ ਦੀ ਸਫਾਈ ਅਤੇ ਜਾ ਆਦਿ ਦੇ ਲੋੜੀੰਦੇ ਸਾਰੇ ਪ੍ਰਧਾਨ ਮੁਕੰਮਲ ਕਰ ਲਏ ਗਏ ਹਨ। ਪ੍ਰੈਸ ਵੱਲੋਂ ਮੌਕੇ ਤੇ ਮੰਡੀ ਮਹਿਤਪੁਰ ਦਾ ਜਾਇਜ਼ਾ ਲਿਆ ਗਿਆ। ਦੇਖਣ ਵਿੱਚ ਆਇਆ ਕਿ ਮੰਡੀ ਮਹਿਤਪੁਰ ਵਿੱਚ ਝੋਨੇ ਦੀ ਆਮਦ ਦੇ ਪਹਿਲੇ ਦਿਨ ਇਲਾਕੇ ਦਾ ਕੋਈ ਕਿਸਾਨ ਝੋਨੇ ਦੀ ਫਸਲ ਲੈ ਕੇ ਨਹੀਂ ਪੁੱਜਿਆ ਜਿਗਰ ਯੋਗ ਹੈ ਕਿ ਪਿਛਲੇ ਸਾਲ ਸੀਜ਼ਨ ਦੌਰਾਨ ਇਲਾਕੇ ਦੀਆਂ ਮੰਡੀਆਂ ਵਿਖੇ ਝੋਨੇ ਦੀ ਆਮਦ ਤਕਰੀਬਨ 15 ਲੱਖ ਬੋਰੀ ਤਕ ਸੀਮਤ ਕੇ ਰਹਿ ਗਈ ਸੀ । ਜੋ ਪਿਛਲੇ ਤੋਂ ਪਿਛਲੇ ਸੀਜ਼ਨ ਦੀ ਆਮਦ ਨਾਲੋਂ ਕਾਫੀ ਘੱਟ ਰਹੀ ਸੀ। ਇੱਕ ਅਨੁਮਾਨ ਅਨੁਸਾਰ ਚਾਲੂ ਸੀਜ਼ਨ ਦੌਰਾਨ ਝੋਨੇ ਦੀ ਆਮਦ ਪਿਛਲੇ ਸੀਜ਼ਨ ਨਾਲੋਂ ਹੋਰ ਵੀ ਘਟਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ ਇਲਾਕੇ ਦੀਆਂ ਤਿੰਨਾਂ ਮੰਡੀਆਂ ਵਿੱਚ ਤਕਰੀਬਨ 65 ਕਮਿਸ਼ਨ ਏਜੰਟ ਕੰਮ ਕਰ ਰਹੇ ਹਨ। ਇਸ ਦੌਰਾਨ ਮੰਡੀ ਪ੍ਰਬੰਧਕਾਂ ਵੱਲੋਂ ਕਿਸਾਨਾਂ ਨੂੰ ਖਾਸ ਅਪੀਲ ਕੀਤੀ ਗਈ ਹੈ ਕਿ ਉਹ ਝੋਨੇ ਦੀ ਫਸਲ ਸੁਕਾ ਕੇ ਲਿਆਉਣ ਤਾਂ ਜੋ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਕਿਸੇ ਪ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।











