ਜਿਲ੍ਹਾ ਰਿਪੋਰਟ ਪੱਤਰਕਾਰ ਦਲਵੀਰ ਸਿੰਘ ਕੂਨਰ
Thank you for reading this post, don't forget to subscribe!ਚੰਡੀਗੜ੍ਹ ਵਿੱਚ ਜਨਤਾ ਦਲ (ਯੂਨਾਈਟਡ) ਪੰਜਾਬ ਦੇ ਪ੍ਰਧਾਨ ਸਰਦਾਰ ਮਲਿੰਦਰ ਸਿੰਘ ਬੈਨੀਪਾਲ ਅਤੇ ਉਪ ਪ੍ਰਧਾਨ ਗੁਰਪਾਲ ਸਿੰਘ ਹੁੰਡਲ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੌਰਾਨ ਚੰਡੀਗੜ੍ਹ ਦੇ ਪੰਜ ਹਲਕਿਆਂ ਲਈ ਇੰਚਾਰਜ ਨਿਯੁਕਤ ਕਰਨ ਦਾ ਫੈਸਲਾ ਲਿਆ ਗਿਆ।
ਮੀਟਿੰਗ ਵਿੱਚ ਪਾਰਟੀ ਦੇ ਮੁੱਖ ਸੰਸਥਾਪਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਨਿਯੁਕਤ ਕੀਤੇ ਗਏ ਇੰਚਾਰਜਾਂ ਵਿੱਚ ਹਲਕਾ ਨੰਬਰ 1 ਲਈ ਸੰਦੀਪ ਚੌਧਰੀ, ਹਲਕਾ ਨੰਬਰ 2 ਲਈ ਸੁਰਿੰਦਰ ਸਿੰਘ ਲੱਕੀ ਜੀ ਅਤੇ ਹਲਕਾ ਨੰਬਰ 3 ਲਈ ਪਰਵੀੰਦਰ ਕੁਮਾਰ ਨੂੰ ਜ਼ਿੰਮੇਵਾਰੀ ਸੌਂਪੀ ਗਈ।
ਪਾਰਟੀ ਆਗੂਆਂ ਨੇ ਕਿਹਾ ਕਿ ਇਹ ਨਵੀਆਂ ਨਿਯੁਕਤੀਆਂ ਨਾਲ ਜੇ.ਡੀ.ਯੂ. ਪੰਜਾਬ ਵਿੱਚ ਸੰਗਠਨਾਤਮਕ ਤੌਰ ’ਤੇ ਹੋਰ ਮਜ਼ਬੂਤ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਮੁੱਦਿਆਂ ਨੂੰ ਤਰਜੀਹ ਦੇ ਅਧਾਰ ’ਤੇ ਉਠਾਇਆ ਜਾਵੇਗਾ।
Views: 135











