*15 ਸਕੂਲਾਂ ਦੇ 180 ਵਿਦਿਆਰਥੀਆਂ ਨੇ ਲਿਆ ਵੱਖ ਵੱਖ ਮੁਕਾਬਲਿਆਂ ਵਿੱਚ ਲਿਆ ਭਾਗ*
Thank you for reading this post, don't forget to subscribe!
ਕੋਟਕਪੂਰਾ 4 ਨਵੰਬਰ ( ਪੱਤਰਕਾਰ ਰਜਿੰਦਰ ਕੁਮਾਰ ਸ਼ਰਮਾ ਅਤੇ ਕੈਮਰਾਮੈਨ ਅਸ਼ੋਕ ਕੁਮਾਰ ਹ) :- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਦੇ ਯੁਨਿਟ ਵਾੜਾਦਰਾਕਾ ਵੱਲੋਂ ਅੰਤਰ ਸਕੂਲ ਯੁਵਕ ਮੇਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਡੌਲਫਿਨ ਪਬਲਿਕ ਸਕੂਲ ਵਾੜਾਦਰਾਕਾ ਵਿਖੇ ਕਰਵਾਇਆ ਗਿਆ। ਜਿਸ ਵਿੱਚ 15 ਸਕੂਲਾਂ ਦੇ 180 ਵਿਦਿਆਰਥੀਆਂ ਸਮੇਤ ਕੁੱਲ 380 ਨੇ ਸ਼ਮੂਲੀਅਤ ਕੀਤੀ। ਯੁਵਕ ਮੇਲੇ ਦੌਰਾਨ ਕਵਿਤਾ, ਦਸਤਾਰ ਸਜਾਉਣ, ਪੇਂਟਿੰਗ, ਕੁਇਜ ਮੁਕਾਬਲੇ ਕਰਵਾਏ ਗਏ। ਯੁਵਕ ਮੇਲੇ ਦੀ ਸ਼ੁਰੂਆਤ ਡੌਲਫਿਨ ਪਬਲਿਕ ਸਕੂਲ ਵਾੜਾਦਰਾਕਾ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਣ ਨਾਲ ਕੀਤੀ ਗਈ। ਵੀਰ ਰਣਜੀਤ ਸਿੰਘ ਵਾੜਾਦਰਾਕਾ ਵੱਲੋਂ ਜੀ ਆਇਆਂ ਕਿਹਾ ਅਤੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਕੁਇਜ਼ ਦੀ ਸੇਵਾ ਵੀ ਨਿਭਾਈ। ਇਸ ਸਮੇਂ ਕਵਿਤਾ ਮੁਕਾਬਲੇ ਜੂਨੀਅਰ ਵਰਗ ਵਿੱਚ ਪਹਿਲਾ ਸਥਾਨ ਗੁਰਸਾਹਿਬ ਸਿੰਘ ਸਰਕਾਰੀ ਮਿਡਲ ਸਕੂਲ ਠਾੜ੍ਹਾ, ਦੂਜਾ ਸਥਾਨ ਮਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਢਾਬ ਗੁਰੂ ਕੀ , ਤੀਜਾ ਸਥਾਨ ਮਾਨਵਜੀਤ ਸਿੰਘ ਡੌਲਫਿਨ ਪਬਲਿਕ ਸਕੂਲ ਵਾੜਾਦਰਾਕਾ ਅਤੇ ਵਿਸ਼ੇਸ਼ ਸਥਾਨ ਰਵਨੀਤ ਕੌਰ ਗੁਰੂਕੁਲ ਸਕੂਲ ਹਰੀਕੇ ਕਲਾਂ ਅਤੇ ਸੀਨੀਅਰ ਵਰਗ ਵਿੱਚ ਪਹਿਲਾ ਸਥਾਨ ਪਰਨੀਤ ਕੌਰ ਡੌਲਫਿਨ ਪਬਲਿਕ ਸਕੂਲ ਵਾੜਾ ਦਰਾਕਾ, ਦੂਜਾ ਸਥਾਨ ਅਮਨਪ੍ਰੀਤ ਕੌਰ ਡੌਲਫਿਨ ਪਬਲਿਕ ਸਕੂਲ ਵਾੜਾਦਰਾਕਾ ਤੀਜਾ ਸਥਾਨ ਏਕਮਦੀਪ ਕੌਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਡਾਹਰ ਕਲਾਂ, ਵਿਸ਼ੇਸ਼ ਸਥਾਨ ਸੁਖਪ੍ਰੀਤ ਕੌਰ ਟੈਗੋਰ ਸੀਨੀ ਸੈਕੰ ਸਕੂਲ ਵਾਂਦਰਜਟਾਣਾ ਨੇ ਹਾਸਿਲ ਕੀਤਾ। ਦਸਤਾਰ ਸਜਾਉਣ ਮੁਕਾਬਲੇ ਜੂਨੀਅਰ ਵਰਗ ਵਿੱਚ ਪਹਿਲਾ ਸਥਾਨ ਗੁਰਅਸੀਸ ਸਿੰਘ ਡੋਲਫਿਨ ਪਬਲਿਕ ਸਕੂਲ ਵਾੜਾਦਰਾਕਾ, ਦੂਜਾ ਸਥਾਨ ਪ੍ਰਭਜੋਤ ਸਿੰਘ ਟੈਗੋਰ ਸੀਨੀ ਸੈਕੰ ਸਕੂਲ ਵਾਂਦਰਜਟਾਣਾ ਅਤੇ ਤੀਜਾ ਸਥਾਨ ਗੁਰਏਕਮ ਸਿੰਘ ਡੋਲਫਿਨ ਪਬ ਸਕੂਲ ਵਾੜਾਦਰਾਕਾ ਅਤੇ ਵਿਸ਼ੇਸ਼ ਸਥਾਨ ਗੁਰਕਮਲ ਸਿੰਘ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਡਾਹਰ ਕਲਾਂ ਅਤੇ ਸੀਨੀਅਰ ਵਰਗ ਵਿੱਚ ਪਹਿਲਾ ਸਥਾਨ ਗੁਰਸ਼ਾਨ ਸਿੰਘ ਗੁਰੂਕੁਲ ਸਕੂਲ ਹਰੀ ਕੇ ਕਲਾਂ, ਦੂਜਾ ਸਥਾਨ ਪਰਮਪ੍ਰੀਤ ਸਿੰਘ ਡੋਲਫਿਨ ਪਬਲਿਕ ਸਕੂਲ ਵਾੜਾਦਰਾਕਾ, ਤੀਜਾ ਸਥਾਨ ਉਦੇਪ੍ਰਤਾਪ ਸਿੰਘ ਦਸਮੇਸ਼ ਮਿਸ਼ਨ ਸੀਨੀ ਸੈਕੰ ਸਕੂਲ ਹਰੀ ਨੌ ਅਤੇ ਵਿਸ਼ੇਸ਼ ਸਥਾਨ ਸੁਖਮਨਦੀਪ ਸਿੰਘ ਸਰਕਾਰੀ ਸੀਨੀ ਸੈਕੰ ਸਕੂਲ ਹਰੀ ਨੌ ਨੇ ਹਾਸਿਲ ਕੀਤਾ । ਕੁਇਜ਼ ਮੁਕਾਬਲੇ ਵਿੱਚ ਪਹਿਲਾ ਸਥਾਨ ਜਸ਼ਨਦੀਪ ਕੌਰ ਅਤੇ ਹਰਮਨਦੀਪ ਕੌਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਡਾਹਰ ਕਲਾਂ ਨੇ ਦੂਜਾ ਸਥਾਨ ਅਰਸ਼ਮੀਨ ਕੌਰ ਅਤੇ ਅਵਨੀਤ ਕੌਰ ਡੋਲਫਿਨ ਪਬਲਿਕ ਸਕੂਲ ਵਾੜਾਦਰਾਕਾ ਨੇ ਅਤੇ ਤੀਜਾ ਸਥਾਨ ਏਕਨੂਰ ਕੌਰ ਅਤੇ ਜਸਪ੍ਰੀਤ ਕੌਰ ਗੁਰੂਕੁਲ ਸਕੂਲ ਹਰੀਕੇ ਕਲਾਂ ਨੇ ਹਾਸਿਲ ਕੀਤਾ। ਪੇਂਟਿੰਗ ਮੁਕਾਬਲਾ ਜੂਨੀਅਰ ਵਰਗ ਪਹਿਲਾ ਸਥਾਨ ਅਮਰ ਪ੍ਰਤੀਮਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਡਾਹਰ ਕਲਾਂ, ਦੂਜਾ ਸਥਾਨ ਮਹਿਕਪ੍ਰੀਤ ਕੌਰ ਸਰਕਾਰੀ ਮਿਡਲ ਸਕੂਲ ਠਾੜ੍ਹਾ, ਤੀਜਾ ਸਥਾਨ ਅਵਨੀਤ ਕੌਰ ਟੈਗੋਰ ਸੀਨੀ ਸੈਕੰ ਸਕੂਲ ਵਾਂਦਰਜਟਾਣਾ ਅਤੇ ਵਿਸ਼ੇਸ਼ ਸਥਾਨ ਏਕਨੂਰ ਕੌਰ ਸਰਕਾਰੀ ਹਾਈ ਸਕੂਲ ਜਲਾਲੇਆਣਾ ਅਤੇ ਸੀਨੀਅਰ ਵਰਗ ਵਿੱਚ ਪਹਿਲਾ ਸਥਾਨ ਗੁਰਨਾਜ ਕੌਰ ਗੁਰੂਕੁਲ ਸਕੂਲ ਹਰੀਕੇ ਕਲਾਂ , ਦੂਜਾ ਸਥਾਨ ਹਰਮਨ ਸਿੰਘ ਸਰਕਾਰੀ ਹਾਈ ਸਕੂਲ ਵਾੜਾਦਰਾਕਾ, ਤੀਜਾ ਸਥਾਨ ਮਹਿਕਪ੍ਰੀਤ ਕੌਰ ਟੈਗੋਰ ਸੀਨੀ ਸੈਕੰ ਸਕੂਲ ਵਾਂਦਰਜਟਾਣਾ ਅਤੇ ਵਿਸ਼ੇਸ਼ ਸਥਾਨ ਜੈਸਮੀਨ ਕੌਰ ਡੋਲਫਿਨ ਪਬਲਿਕ ਸਕੂਲ ਵਾੜਾਦਰਾਕਾ ਅਤੇ ਅਰੁਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਕੋਟਕਪੂਰਾ ਨੇ ਪ੍ਰਾਪਤ ਕੀਤਾ। ਸਾਰੇ ਜੇਤੂ ਵਿਦਿਆਰਥੀਆਂ ਨੂੰ ਮੋਮੈਂਟੋ, ਸਕੂਲ ਬੈਗ, ਰਜਿਸਟਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੈਤਿਕ ਸਿੱਖਿਆ ਇਮਤਿਹਾਨ ਸਕੂਲ ਦਰਜਾ ਦੂਜਾ ਮਿਡਲ ਵਰਗ ਅਤੇ ਦਰਜਾ ਤੀਜਾ ਸੈਕੰਡਰੀ ਵਰਗ ਦੇ ਮੈਰਿਟ ਅਤੇ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਨੈਤਿਕ ਸਿੱਖਿਆ ਇਮਤਿਹਾਨ ਸਕੂਲ ਵਿੱਚੋਂ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ, ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਨੈਤਿਕ ਸਿੱਖਿਆ ਇਮਤਿਹਾਨ ਸਕੂਲ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੂੰ ਭਾਗ ਦਿਵਾਉਣ ਵਾਲੇ ਸਕੂਲਾਂ ਨੂੰ ਵੀ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਜੱਜਮੈਂਟ ਦੀ ਸੇਵਾ ਸ.ਪਰਮਜੀਤ ਸਿੰਘ,ਸ. ਪ੍ਰੀਤਇੰਦਰ ਸਿੰਘ ਸਿੰਘ, ਸ. ਹਰਪ੍ਰੀਤ ਸਿੰਘ,ਸ. ਗਗਨਦੀਪ ਸਿੰਘ, ਸ. ਸੁਖਵੀਰ ਸਿੰਘ ਨੇ ਨਿਭਾਈ। ਇਸ ਮੌਕੇ ਸ ਹਰਮਨਪ੍ਰੀਤ ਸਿੰਘ ਚੇਅਰਮੈਨ ਅਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਡੋਲਫਿਨ ਪਬਲਿਕ ਸਕੂਲ ਵਾੜਾਦਰਾਕਾ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਜੀ ਨੇ ਸਮਾਪਤੀ ਸਮੇਂ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਇਹਨਾਂ ਮੁਕਾਬਲਿਆਂ ਦਾ ਹਿੱਸਾ ਬਣਨ ਲਈ ਵਧਾਈ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇਹਨਾਂ ਸਰਬੱਤ ਦੇ ਭਲੇ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਸ ਮਹਾਂ ਸਿੰਘ ਅਤੇ ਸ ਸਤਨਾਮ ਸਿੰਘ ਜੀ ਨੇ ਸਟੇਜ ਸਕੱਤਰ ਵੱਲੋਂ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ ਗਿਆ। ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਪੁਸਤਕ ਪ੍ਰਦਰਸ਼ਨੀ ਸ. ਗੁਰਵਿੰਦਰ ਸਿੰਘ ਸਿਬੀਆ ਵਲੋਂ ਲਾਈ ਗਈ। ਲੰਗਰ ਦੀ ਸੇਵਾ ਸੁਖਮਨੀ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਾੜਾਦਰਾਕਾ ਵੱਲੋਂ ਕੀਤੀ ਗਈ। ਸਮੁੱਚਾ ਪ੍ਰੋਗਰਾਮ ਚੜ੍ਹਦੀ ਕਲਾ ਨਾਲ਼ ਨੇਪਰੇ ਚਾੜਨ ਲਈ ਰਾਜਵੀਰ ਸਿੰਘ , ਰਣਜੀਤ ਸਿੰਘ, ਗੁਰਜੀਵਨ ਸਿੰਘ, ਜਗਤਾਰ ਸਿੰਘ, ਜਗਜੀਤ ਸਿੰਘ, ਬਸੰਤ ਸਿੰਘ, ਸੁਖਦੇਵ ਸਿੰਘ, ਸ ਬਲਵਿੰਦਰ ਸਿੰਘ, ਸਮੂਹ ਸਟਾਫ ਡੋਲਫਿਨ ਪਬਲਿਕ ਸਕੂਲ ਵਾੜਾਦਰਾਕਾ , ਸੁਖਮਨੀ ਸੇਵਾ ਸੁਸਾਇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਮੈਂਬਰ ਯੁਨਿਟ ਵਾੜਾਦਰਾਕਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਸ ਜਗਮੋਹਨ ਸਿੰਘ ਖੇਤਰ ਸਕੱਤਰ ਵੱਲੋਂ ਪਹੁੰਚੇ ਅਧਿਆਪਕ ਸਾਹਿਬਾਨ, ਵਿਦਿਆਰਥੀਆਂ ਅਤੇ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।











