(ਦਲਵੀਰ ਸਿੰਘ ) (ਪ੍ਰੈਸ ਰਿਪੋਰਟਰ) ਰਾਇਆ ਪੁਲਿਸ ਨੇ ਲੁਟਾ ਖੋਹਾ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸਿਓਂ ਇੱਕ ਮੋਟਰਸਾਈਕਲ ਦਾਤਰ ਅਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਹਨ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਦੱਸਿਆ ਕਿ ਚੌਂਕੀ ਇੰਚਾਰਜ ਰੁੜਕਾ ਕਲਾਂ ਐਸ ਆਈ ਅਮਨਦੀਪ ਨੇ ਮੁੱਖ ਖਬਰ ਦੀ ਇਤਲਾਹ ਤੇ ਪਿੰਡ ਰੁੜਕਾ ਕਲਾਂ ਵਿਖੇ ਨਾਕੇ ਦੌਰਾਨ ਬੀਤਾ ਮਹਿ ਪੁੱਤਰ ਹਰਮੇਸ਼ ਲਾਲ ਵਾਸੀ ਕਾਨਾ ਢੇਸੀਆਂ ਥਾਣਾ ਗੁਰਾਇਆ ਅਤੇ ਰਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਕੇਵਲ ਸਿੰਘ ਵਾਸੀ ਕਾਨਾ ਟੇਸੀਆਂ ਥਾਣਾ ਗੁਰਾਇਆਂ ਨੂੰ ਕਾਬੂ ਕਰਕੇ ਉਹਨਾਂ ਪਾਸਿਓਂ ਇੱਕ ਮੋਟਰਸਾਈਕਲ ਇੱਕ ਦਾਤਰ ਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਹਨ। ਜਿਨਾਂ ਖਿਲਾਫ ਮੁਕਦਮਾ ਨੰਬਰ 54 ਮੀਤੀ 13.04.2025 ਜੁਰਮ 309(4) ,303(3),3(5) ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਇੰਸਪੈਕਟਰ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਾਇਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਏਐਸ ਆਈ ਸੁਭਾਸ਼ ਕੁਮਾਰ ਚੌਕੀ ਇੰਚਾਰਜ ਧੁਲੇਤਾ ਨੇ ਨਿਰਮਲ ਕੌਰ ਉਰਫ ਨਿਮੋ ਪਤਲੀ ਭਿੰਦਾ ਵਾਸੀ ਪਿੰਡ ਧਲੋਤਾ ਥਾਣਾ ਗੁਰਾਇਆਂ ਨੂੰ 6.30 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਉਸ ਖਿਲਾਫ ਮੁਕਦਮਾ 55 ਮੀਤੀ 13-4-2025 ਧਾਰਾ 21 (ਬੀ) 61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Thank you for reading this post, don't forget to subscribe!










