November 2, 2026 9:42 pm

ਖੰਨਾ ਵਿਖੇ ਜ਼ਿਲ੍ਹਾ ਪੱਧਰੀ ਸਮਾਧਾਨ ਕੈਂਪ ਦਾ ਆਯੋਜਨ।

ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ ‘ਤੇ ਨਿਪਟਾਰਾ, ਪ੍ਰਸ਼ਾਸਨ ਦੀ ਲੋਕ-ਹਿਤ ਵਚਨਬੱਧਤਾ ਦਾ ਪ੍ਰਗਟਾਵਾ

Thank you for reading this post, don't forget to subscribe!

ਖੰਨਾ:(ਪੱਤਰਕਾਰ ਦਲਵੀਰ ਸਿੰਘ ਕੂਨਰ)

ਅੱਜ ਖੰਨਾ ਸ਼ਹਿਰ ਦੇ ਏ.ਐੱਸ. ਮਾਡਰਨ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਸਮਾਧਾਨ ਕੈਂਪ (ਦਰਖ਼ਾਸਤ ਮੇਲਾ) ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮਾਰਕਿਟ ਕਮੇਟੀ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਗਿੱਲ, ਸ. ਰਣਧੀਰ ਸਿੰਘ ਧੀਰਾ ਸਮਰਾਲਾ, ਮੋਨੂੰ ਮੱਕੜ ਵੀਰ ਅਤੇ ਹੋਰ ਸਾਥੀਆਂ ਨੇ ਹਾਜ਼ਰੀ ਭਰੀ।

ਇਸ ਮੌਕੇ ਐੱਸ.ਐੱਸ.ਪੀ ਖੰਨਾ ਨੇ ਜ਼ਿਲ੍ਹੇ ਦੇ ਹੋਰ ਸੀਨੀਅਰ ਅਧਿਕਾਰੀਆਂ, ਸਾਰੇ ਐੱਸ.ਐੱਚ.ਓਜ਼ ਅਤੇ ਜਾਂਚ ਅਧਿਕਾਰੀਆਂ (ਆਈ.ਓਜ਼) ਨਾਲ ਮਿਲ ਕੇ ਕੈਂਪ ਦੀ ਅਗਵਾਈ ਕੀਤੀ। ਕੈਂਪ ਦੌਰਾਨ ਆਮ ਲੋਕਾਂ ਵੱਲੋਂ ਰੱਖੀਆਂ ਗਈਆਂ ਸਮੱਸਿਆਵਾਂ, ਸ਼ਿਕਾਇਤਾਂ ਅਤੇ ਸੁਝਾਅਾਂ ਨੂੰ ਧੀਰਜ ਨਾਲ ਸੁਣਿਆ ਗਿਆ।

ਐੱਸ.ਐੱਸ.ਪੀ ਖੰਨਾ ਵੱਲੋਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਨਿਰਦੇਸ਼ ਜਾਰੀ ਕਰਕੇ ਕਈ ਮਾਮਲਿਆਂ ਦਾ ਤੁਰੰਤ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਵਚਨਬੱਧ ਹੈ ਅਤੇ ਕਿਸੇ ਵੀ ਨਾਗਰਿਕ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ, ਇਹ ਯਕੀਨੀ ਬਣਾਇਆ ਜਾ ਰਿਹਾ ਹੈ।

ਸਮਾਧਾਨ ਕੈਂਪ ਦੌਰਾਨ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ ਗਈ ਅਤੇ ਇਸਨੂੰ ਲੋਕ-ਹਿਤ ਵਿੱਚ ਇੱਕ ਸਰਾਹਣਯੋਗ ਕਦਮ ਦੱਸਿਆ ਗਿਆ।

और पढ़ें

Cricket Live Score

Corona Virus

Rashifal

और पढ़ें