ਕੋਟਕਪੂਰਾ।
Thank you for reading this post, don't forget to subscribe!ਜਿਲਾ ਇਨਚਾਰਜ ਰਜਿੰਦਰ ਕੁਮਾਰ ਕੈਮਰਾਮੈਨ ਅਸ਼ੋਕ ਕੁਮਾਰ ਦੂਆ
ਜਦੋਂ ਦੀ ਕੇਂਦਰ ਵਿੱਚ ਬੀ ਜੇ ਪੀ ਸਰਕਾਰ ਹੋਂਦ ਵਿੱਚ ਆਈ ਹੈ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਚਾਹੇ ਆੜ੍ਹਤੀਆ ਪ੍ਰਤੀ ਹੋਵੇ,ਚਾਹੇ ਕਿਸਾਨਾ ਪ੍ਰਤੀ ਹੋਵੇ ਚਾਹੇ ਮੁਨੀਮ ਭਾਈਚਾਰੇ ਪ੍ਰਤੀ ਜਾਂ ਵਪਾਰਕ ਸਬੰਧੀ ਇਸ ਗੱਲ ਦਾ ਪ੍ਰਗਟਾਵਾ ਮੁਨੀਮ ਵੈਲਫੇਅਰ ਸੋਸਾਇਟੀ ਅਨਾਜ ਮੰਡੀ ਕੋਟਕਪੂਰਾ ਦੇ ਚੇਅਰਮੈਨ ਵੇਦ ਪ੍ਰਕਾਸ਼, ਵਾਈਸ ਚੇਅਰਮੈਨ ਰਮੇਸ਼ ਸ਼ਰਮਾ ਪ੍ਰਧਾਨ ਬ੍ਰਹਮ ਪ੍ਰਕਾਸ਼ ਨੇ ਸਾਂਝੇ ਤੌਰ ਤੇ ਕਿਹਾ ਕਿ 2019 ਤੋਂ ਕੇਂਦਰ ਸਰਕਾਰ ਨੇ ਆੜ੍ਹਤੀਆਂ ਦੀ ਆੜ੍ਹਤ ਫਿਕਸ 45 ਰੁਪਏ 88 ਪੈਸੇ ਕੀਤੀ ਹੋਈ ਹੈ ਕਿਸਾਨ ਦੇ ਕਣਕ , ਝੋਨੇ ਦੀ ਐਮ ਐਸ ਪੀ ਦੇ ਵਾਧੇ ਨਾਲ ਆੜ੍ਹਤੀਆਂ ਦੀ ਆੜ੍ਹਤ ਵੱਧਦੀ ਹੁੰਦੀ ਸੀ ਪਰ 2019 ਤੋਂ ਆੜ੍ਹਤੀਆਂ ਦੀ ਆੜ੍ਹਤ ਵਿੱਚ ਵਾਧਾ ਨਹੀਂ ਹੋ ਰਿਹਾ ਸੀ ਕਾਫੀ ਸੰਘਰਸ਼ ਦੇ ਬਾਅਦ 4.75 ਪੈਸੇ ਕਣਕ ਤੇ ਝੋਨੇ ਦੀ ਆੜ੍ਹਤ ਵਧਾ ਕੇ ਕੋਝਾ ਮਜ਼ਾਕ ਕੀਤਾ ਹੈ ਮੁਨੀਮ ਪ੍ਰਧਾਨ ਨੇ ਕਿਹਾ ਮਹਿੰਗਾਈ ਹਰ ਇਕ ਇਨਸਾਨ ਲਈ ਬਰਾਬਰ ਹੈ ਜਦੋਂ ਦੀ ਆੜ੍ਹਤੀਆਂ ਦੀ ਆੜ੍ਹਤ ਫਿਕਸ ਕੀਤੀ ਗਈ ਹੈ ਮੁਨੀਮਾਂ ਦੀ ਤਨਖਾਹ ਵੀ ਆੜ੍ਹਤੀ ਨਹੀਂ ਵਧਾਉਂਦੇ ਜਿਸ ਨਾਲ ਮੁਨੀਮ ਭਾਈਚਾਰੇ ਵਿੱਚ ਰੋਸ਼ ਪਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆੜ੍ਹਤੀਆਂ ਦੀ ਆੜ੍ਹਤ 2/50% ਪੂਰੀ ਦੇਣੀ ਚਾਹੀਦੀ ਹੈ ਤਾਂ ਕਿ ਸਾਡੀਆਂ ਤਨਖਾਹਾਂ ਵਿੱਚ ਵਾਧਾ ਹੋ ਸਕੇ ਉਨ੍ਹਾਂ ਨਾਲ ਮੁਨੀਮ ਵੈਲਫੇਅਰ ਸੋਸਾਇਟੀ ਦੇ ਸਕੱਤਰ ਰਮੇਸ਼ ਗਾਬਾ, ਮੁਕੇਸ਼ ਕੁਮਾਰ, ਅਸ਼ੋਕ ਵਧਵਾ, ਅਸ਼ੋਕ ਦੂਆ,ਕੇਵਲ ਸਿੰਘ,ਗਗਨ ਸ਼ਰਮਾ, ਸੰਦੀਪ ਕੁਮਾਰ,ਹਰੀ ਰਾਮ ,ਰਾਕੇਸ਼ ਕੁਮਾਰ,ਰਾਮ ਕ੍ਰਿਸ਼ਨ ਤੇ ਹੋਰ ਵੀ ਮੁਨੀਮ ਮੌਜੂਦ ਸਨ











