November 2, 2026 8:06 pm

ਅੱਗ ਨਾਲ ਸੜੇ ਬੂਟਿਆਂ ਦਾ ਵਣ ਵਿਭਾਗ ਵੱਲੋਂ ਲਿਆ ਗਿਆ ਗੰਭੀਰ ਨੋਟਿਸ, ਕੋਟ ਬਾਦਲ ਖਾਂ ਡਰੇਨ ਦਾ ਕੀਤਾ ਦੌਰਾ

ਜਨਤਾ ਨਗਰ, 2 ਜੂਨ (ਪੀ ਐਨ ਪੀ ਬਿਊਰੋ ਚੀਫ ਪੰਜਾਬ ਦਲਵੀਰ ਸਿੰਘ ਕੂਨਰ) – ਵਣ ਰੇਂਜ ਅਫ਼ਸਰ ਨਕੋਦਰ ਸ੍ਰੀ ਅਮਰੀਕ ਸਿੰਘ ਦੀਆਂ ਹਦਾਇਤਾਂ ਅਨੁਸਾਰ ਅੱਗ ਕਾਰਨ ਨੁਕਸਾਨੇ ਗਏ ਬੂਟਿਆਂ ਅਤੇ ਰੁੱਖਾਂ ਦਾ ਗੰਭੀਰ ਨੋਟਿਸ ਲੈਂਦਿਆਂ ਵਣ ਵਿਭਾਗ ਦੀ ਟੀਮ ਵੱਲੋਂ ਕੋਟ ਬਾਦਲ ਖਾਂ ਡਰੇਨ ਇਲਾਕੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ।

Thank you for reading this post, don't forget to subscribe!

ਇਸ ਮੌਕੇ ਬੀਟ ਇੰਚਾਰਜ ਸ੍ਰੀਮਤੀ ਰਿੰਕੀ ਗਿੱਲ ਨੇ ਦੱਸਿਆ ਕਿ ਹਰ ਸਾਲ ਕੁਝ ਕਿਸਾਨਾਂ ਵੱਲੋਂ ਖੇਤਾਂ ਵਿੱਚ ਬਚੀ ਰਹਿੰਦ-ਖੂੰਹਦ ਨੂੰ ਅੱਗ ਲਗਾਈ ਜਾਂਦੀ ਹੈ, ਜਿਸ ਕਾਰਨ ਅੱਗ ਨੇੜਲੇ ਵਣ ਰਕਬਿਆਂ ਤੱਕ ਫੈਲ ਜਾਂਦੀ ਹੈ। ਇਸ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਬੂਟਿਆਂ ਅਤੇ ਰੁੱਖਾਂ ਦਾ ਨੁਕਸਾਨ ਹੁੰਦਾ ਹੈ, ਜਦਕਿ ਪੰਛੀਆਂ, ਜੰਗਲੀ ਜੀਵਾਂ ਅਤੇ ਵਾਤਾਵਰਣ ਨੂੰ ਵੀ ਭਾਰੀ ਹਾਨੀ ਪਹੁੰਚਦੀ ਹੈ।

ਉਨ੍ਹਾਂ ਕਿਹਾ ਕਿ ਵਣ ਵਿਭਾਗ ਦੇ ਕਰਮਚਾਰੀ ਬੂਟਿਆਂ ਅਤੇ ਰੁੱਖਾਂ ਦੀ ਸੰਭਾਲ ਲਈ ਦਿਨ-ਰਾਤ ਮਿਹਨਤ ਕਰਦੇ ਹਨ, ਪਰ ਵਿਸ਼ਾਲ ਖੇਤਰ ਹੋਣ ਕਾਰਨ ਹਰ ਥਾਂ ਇੱਕੋ ਸਮੇਂ ਨਿਗਰਾਨੀ ਕਰਨਾ ਸੰਭਵ ਨਹੀਂ ਹੁੰਦਾ। ਇਸ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਵਣ ਰਕਬਿਆਂ ਦੀ ਸੁਰੱਖਿਆ ਨੂੰ ਆਪਣੀ ਸਾਂਝੀ ਜ਼ਿੰਮੇਵਾਰੀ ਸਮਝਦੇ ਹੋਏ ਅੱਗ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ।

ਦੌਰੇ ਦੌਰਾਨ ਮੌਜੂਦ ਸ੍ਰੀ ਜਸਪਾਲ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਕਾਰਨ ਖੇਤ ਵਿੱਚ ਅੱਗ ਲਗਾਉਣੀ ਲਾਜ਼ਮੀ ਹੋਵੇ ਤਾਂ ਪਹਿਲਾਂ ਵਣ ਰਕਬੇ ਵਾਲੇ ਪਾਸੇ ਟਰੈਕਟਰ ਨਾਲ ਵਾਹੀ ਕਰਕੇ ਸੁਰੱਖਿਆ ਪੱਟੀ (ਫਾਇਰ ਲਾਈਨ) ਬਣਾਈ ਜਾਵੇ, ਤਾਂ ਜੋ ਅੱਗ ਰੁੱਖਾਂ ਅਤੇ ਜੰਗਲੀ ਜੀਵਾਂ ਤੱਕ ਨਾ ਪਹੁੰਚ ਸਕੇ।

ਉਨ੍ਹਾਂ ਕਿਹਾ ਕਿ ਰੁੱਖ ਸਾਡੇ ਜੀਵਨ ਅਤੇ ਵਾਤਾਵਰਣ ਦਾ ਅਨਮੋਲ ਧਨ ਹਨ। ਇਨ੍ਹਾਂ ਦੀ ਸੁਰੱਖਿਆ ਅਤੇ ਸੰਭਾਲ ਲਈ ਸਮਾਜ ਦੇ ਹਰ ਵਰਗ ਨੂੰ ਜ਼ਿੰਮੇਵਾਰੀ ਨਾਲ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਮਿਲ ਸਕੇ।

और पढ़ें

Cricket Live Score

Corona Virus

Rashifal

और पढ़ें