ਮਾਨਸਾ, 29 ਅਕਤੂਬਰ ਵਿਰੇੰਦਰਪਾਲ ਮੰਤਰੋ
Thank you for reading this post, don't forget to subscribe!ਆਦਰਸ਼ ਸਕੂਲ ਭੁਪਾਲ ਦੇ ਅਧਿਆਪਕਾਂ ਵੱਲੋਂ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ । ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਜਿਹੜੀਆਂ ਮੰਗਾਂ ਪੂਰੀਆਂ ਕਰਨ ਲਈ ਮੰਗ ਪੱਤਰ ਦਿੱਤਾ ਹੈ ਉਸ ਵਿਚ ਮੁਲਾਜ਼ਮਾਂ ਦੀ ਕੱਟੀ ਗਈ ਤਨਖਾਹ ਦੀ ਵਾਪਸੀ ਅਤੇ ਸਕੇਲ ਦੀ ਬਹਾਲੀ ਦਾ ਮੁੱਦਾ ਹੈ ਕਿਉਂਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮਾਨਸਾ ਜੋ ਕਿ ਸਕੂਲ ਭੁਪਾਲ ਦੇ ਪ੍ਰਬੰਧਕ ਹਨ, ਦੀ ਦਫ਼ਤਰ ਕਮੇਟੀ ਵੱਲੋਂ ਮੁਲਾਜ਼ਮਾਂ ਦੀ ਮਈ 2025 ਵਿੱਚ ਕੀਤੀ ਗਈ ਤਨਖਾਹ ਕਟੌਤੀ ਨੂੰ ਤੁਰੰਤ ਵਾਪਿਸ ਲਿਆ ਜਾਵੇ ਅਤੇ ਇਸਤੋਂ ਇਲਾਵਾ ਮੈਨੇਜਮੈਂਟ ਵੱਲੋਂ ਕੱਟਿਆ ਗਿਆ ਪੁਰਾਣਾ ਤਨਖਾਹ ਸਕੇਲ ਮੁੜ ਬਹਾਲ ਕੀਤਾ ਜਾਵੇ। ਇਸਦੇ ਨਾਲ ਹੀ ਸਾਲਾਨਾ ਤਨਖਾਹ ਵਾਧੇ (ਇੰਕਰੀਮੈਂਟ) ਦੀ ਵਿਵਸਥਾ, ਪੈਨਸ਼ਨ ਸਕੀਮ ਲਾਗੂ ਕਰਨ, ਵਿਦਿਆਰਥੀਆਂ ਨੂੰ ਵਰਦੀਆਂ ਅਤੇ ਕਿਤਾਬਾਂ ਦੀ ਸਮੇਂ ਸਿਰ ਸਹੀ ਤਰੀਕੇ ਨਾਲ ਵੰਡ ਕਰਨਾ ਸ਼ਾਮਲ ਹਨ । ਇਸ ਮੌਕੇ ਮੰਗ ਪੱਤਰ ਦੇਣ ਵਾਲੇ ਅਧਿਆਪਕਾਂ ਵਿੱਚ ਅਮਰਦੀਪ ਸਿੰਘ ਚੌਹਾਨ, ਅਕਾਸ਼, ਗੁਰਲਾਭ ਸਿੰਘ, ਸੁਖਬੀਰ ਸਿੰਘ, ਵੀਰਪਾਲ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ । ਡਿਪਟੀ ਕਮਿਸ਼ਨਰ ਮਾਨਸਾ ਨੇ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਦੂਜੇ ਪਾਸੇ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਜਾਇਜ਼ ਹਨ ਜੇਕਰ ਪ੍ਰਸਾਸ਼ਨ ਵੱਲੋਂ ਇਹਨਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ । ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਵੀ ਅਧਿਆਪਕਾਂ ਨਾਲ ਹੋਏ ਧੱਕੇ ਦੇ ਖ਼ਿਲਾਫ਼ ਜਥੇਬੰਦੀ ਡੱਟ ਕੇ ਖੜ੍ਹੀ ਸੀ ਜਿਸ ਕਰਕੇ ਪ੍ਰਸ਼ਾਸ਼ਨ ਨੂੰ ਅਧਿਆਪਕਾਂ ਦੀ ਸੇਵਾਵਾਂ ਬਹਾਲ ਕਰਨੀਆਂ ਪਈਆਂ ਸਨ । ਪਰ ਕੁਝ ਮੰਗਾਂ ਨੂੰ ਹੁਣ ਅਣਗੌਲਿਆ ਕੀਤਾ ਜਾ ਰਿਹਾ ਹੈ ਜੇਕਰ ਇਹ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਅਧਿਆਪਕਾਂ ਦਾ ਸਾਥ ਦਿੰਦੇ ਹੋਏ ਤਿੱਖਾ ਸੰਘਰਸ਼ ਕੀਤਾ ਜਾਵੇਗਾ











