November 2, 2026 10:40 pm

ਅਟਾਰੀ ਵਿੱਚ 42ਵਾਂ ਖੇਡ ਮੇਲਾ ਸ਼ਾਨ ਨਾਲ ਸੰਪੰਨ, ਫੁਟਬਾਲ ਤੇ ਕਬੱਡੀ ਮੈਚਾਂ ਨੇ ਬਣਾਇਆ ਰੌਣਕ ਮਾਹੌਲ

ਅਟਾਰੀ, 12 ਅਪ੍ਰੈਲ – ਪੰਜ ਪਿਆਰੇ ਅਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ 42ਵਾਂ ਖੇਡ ਮੇਲਾ ਅਟਾਰੀ ਵਿੱਚ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਦੌਰਾਨ ਫੁਟਬਾਲ ਅਤੇ ਕਬੱਡੀ ਦੇ ਰੋਮਾਂਚਕ ਮੈਚ ਹੋਏ।

Thank you for reading this post, don't forget to subscribe!

ਸਮਾਗਮ ਦਾ ਆਯੋਜਨ ਸ੍ਰੀ ਹਰਦੇਵ ਸਿੰਘ ਲਾਲੀ (ਚੇਅਰਮੈਨ) ਅਤੇ ਸਾਬਕਾ ਸ੍ਰੀ ਹਰਮੇਸ ਸਿੰਘ ਵੱਲੋਂ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਸ੍ਰੀ ਜਸਵਿੰਦਰ ਸਿੰਘ (MAL DSP) ਅਤੇ ਯਾਦਵਿੰਦਰ ਸਿੰਘ ਸ਼ਾਮਲ ਹੋਏ।

ਮੁਕਾਬਲਿਆਂ ਵਿੱਚ ਅਟਾਰੀ ਫੁਟਬਾਲ ਟੀਮ ਨੇ ਜਿੱਤ ਹਾਸਲ ਕੀਤੀ, ਜਦਕਿ ਮਾਲਵਾ ਟੀਮ ਵੀ ਜੇਤੂ ਰਹੀ। ਜੇਤੂ ਖਿਡਾਰੀਆਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਓਲੰਪਿਅਨ ਹਾਕੀ ਖਿਡਾਰੀ ਜੁਗਰਾਜ ਸਿੰਘ, ਕੋਚ ਅਮਰਜੀਤ ਸਿੰਘ, ਰਣਜੀਤ ਸਿੰਘ, ਮਲਕੀਤ ਸਿੰਘ, ਮੰਗਾ, ਨਵਜੀਤ ਸਿੰਘ, ਗੁਰਪ੍ਰੀਤ ਸਿੰਘ, ਮੇਜਰ ਸਿੰਘ (BSF), ਹਰਚੰਦ ਸਿੰਘ ਚੰਦ ਅਤੇ ਮਨਦੀਪ ਸਿੰਘ ਸਮੇਤ ਕਈ ਹੋਰ ਗਣਮਾਨਯ ਵਿਅਕਤੀ ਮੌਜੂਦ ਸਨ।

ਪੱਤਰਕਾਰ: ਪਲਵਿੰਦਰ ਸਿੰਘ ਅਟਾਰੀ

 

और पढ़ें

Cricket Live Score

Corona Virus

Rashifal

और पढ़ें